ਹੁਣ ਸਿਧਾਰਥਨਗਰ ''ਚ 6 ਸਾਲ ਦੀ ਮਾਸੂਮ ਨਾਲ ਰੇਪ, ਬਾਰਾਤ ਦੇਖਣ ਨਿਕਲੀ ਸੀ ਪੀੜਤਾ

Thursday, Apr 19, 2018 - 10:53 AM (IST)

ਹੁਣ ਸਿਧਾਰਥਨਗਰ ''ਚ 6 ਸਾਲ ਦੀ ਮਾਸੂਮ ਨਾਲ ਰੇਪ, ਬਾਰਾਤ ਦੇਖਣ ਨਿਕਲੀ ਸੀ ਪੀੜਤਾ

ਉੱਤਰ ਪ੍ਰਦੇਸ਼— ਇੱਥੇ ਰੇਪ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਿਛਲੇ ਦਿਨੀਂ ਏਟਾ 'ਚ 8 ਸਾਲਾ ਮਾਸੂਮ ਨਾਲ ਰੇਪ ਤੋਂ ਬਾਅਦ ਕਤਲ ਦਾ ਮਾਮਲਾ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਸਿਧਾਰਥਨਗਰ 'ਚ ਵੀ ਇਕ 6 ਸਾਲਾ ਮਾਸੂਮ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਜ਼ਿਲੇ ਦੇ ਚਿਲਹੀਆ ਥਾਣਾ ਖੇਤਰ ਦੇ ਸੇਮਰਾ ਬਜਹਾ ਪਿੰਡ ਦੀ ਹੈ। ਪੀੜਤਾ ਬੁੱਧਵਾਰ ਦੇਰ ਰਾਤ ਘਰੋਂ ਬਾਹਰ ਨਿਕਲ ਰਹੀ ਇਕ ਬਾਰਾਤ ਨੂੰ ਦੇਖਣ ਨਿਕਲੀ ਸੀ। ਉਦੋਂ ਪਿੰਡ ਦਾ ਹੀ ਇਕ ਸ਼ਖਸ ਉਸ ਨੂੰ ਵਰਗਲਾ ਕੇ ਝਾੜੀਆਂ 'ਚ ਲੈ ਗਿਆ ਅੇਤ ਉਸ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ।

ਬੇਟੀ ਦੇ ਘਰ ਨਾ ਆਉਣ 'ਤੇ ਪਰਿਵਾਰ ਵਾਲਿਆਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ। ਪੀੜਤਾ ਪਿੰਡ ਦੇ ਬਾਹਰ ਝਾੜੀਆਂ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੀ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਵਾਰਦਾਤ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੀੜਤਾ ਦੀ ਪਛਾਣ 'ਤੇ ਪਿੰਡ ਦੇ ਹੀ ਦੋਸ਼ੀ ਨੌਜਵਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਹੀ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਪ੍ਰਦੇਸ਼ 'ਚ ਔਰਤਾਂ ਦੇ ਖਿਲਾਫ ਹੋ ਰਹੇ ਅਪਰਾਧ ਨੂੰ ਲੈ ਕੇ ਸਖਤ ਰੁਖ ਅਪਣਾਉਂਦੇ ਹੋਏ ਪੁਲਸ ਅਧਿਕਾਰੀਆਂ ਨੂੰ ਝਿੜਕਿਆ ਸੀ। ਮੁੱਖ ਮੰਤਰੀ ਨੇ ਬੁੱਧਵਾਰ ਦੁਪਹਿਰ ਪ੍ਰਦੇਸ਼ ਦੇ ਮੁੱਖ ਸਕੱਤਰ ਗ੍ਰਹਿ ਅਰਵਿੰਦ ਕੁਮਾਰ, ਪੁਲਸ ਜਨਰਲ ਡਾਇਰੈਕਟਰ ਓ.ਪੀ. ਸਿੰਘ ਦੇ ਨਾਲ ਏ.ਡੀ.ਜੀ. ਮਹਿਲਾ ਸੁਰੱਖਿਆ, ਪ੍ਰਮੁੱਖ ਸਕੱਤਰ ਮਹਿਲਾ ਕਲਿਆਣ, ਪ੍ਰਮੁੱਖ ਸਕੱਤਰ ਨਿਆਂ ਅਤੇ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਐੱਸ.ਪੀ. ਗੋਪਾਲ ਨਾਲ ਬੈਠਕ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਔਰਤਾਂ ਦੇ ਪ੍ਰਤੀ ਅਪਰਾਧ ਦੀਆਂ ਵਧਦੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਰ ਕੀਤੀ।


Related News