ਰੇਪ ਦੇ ਦੋਸ਼ੀ ਬਸਪਾ ਸੰਸਦ ਮੈਂਬਰ ਅਤੁੱਲ ਰਾਏ ਨੇ ਵਾਰਾਣਸੀ ਕੋਰਟ ''ਚ ਕੀਤਾ ਸਰੰਡਰ

06/22/2019 1:57:08 PM

ਵਾਰਾਣਸੀ— ਘੋਸੀ ਲੋਕ ਸਭਾ ਖੇਤਰ ਤੋਂ ਸੰਸਦ ਮੈਂਬਰ ਅਤੇ ਰੇਪ ਦੇ ਦੋਸ਼ੀ ਅਤੁੱਲ ਰਾਏ ਨੇ ਕੋਰਟ ਦੇ ਸਾਹਮਣੇ ਆਤਮ-ਸਮਰਪਣ (ਸਰੰਡਰ) ਕਰ ਦਿੱਤਾ ਹੈ। ਉਨ੍ਹਾਂ ਨੇ ਵਾਰਾਣਸੀ ਜ਼ਿਲਾ ਮੈਜਿਸਟਰੇਟ ਦੀ ਅਦਾਲਤ 'ਚ ਜਾ ਕੇ ਆਤਮ-ਸਮਰਪਣ ਕੀਤਾ ਹੈ। ਚੋਣਾਂ ਦੇ ਬਾਅਦ ਤੋਂ ਹੀ ਦੋਸ਼ੀ ਸੰਸਦ ਮੈਂਬਰ ਫਰਾਰ ਚੱਲ ਰਹੇ ਸਨ। ਸੰਸਦ ਮੈਂਬਰ ਅਤੁੱਲ ਰਾਏ ਵਿਰੁੱਧ ਇਕ ਲੜਕੀ ਨੇ ਬਨਾਰਸ ਦੇ ਲੰਕਾ ਇਲਾਕੇ 'ਚ ਇਕ ਮਕਾਨ 'ਚ ਜ਼ਬਰਨ ਲਿਜਾ ਕੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਅਤੁੱਲ ਰਾਏ ਨੇ ਪੇਸ਼ਗੀ ਜ਼ਮਾਨਤ ਦੀਆਂ ਕਈ ਕੋਸ਼ਿਸ਼ਾਂ ਅਸਫ਼ਲ ਹੋਣ ਤੋਂ ਬਾਅਦ ਆਤਮ-ਸਮਰਪਣ ਕੀਤਾ ਹੈ। ਵਾਰਾਣਸੀ ਕੋਰਟ ਨੇ ਦੋਸ਼ੀ ਅਤੁੱਲ ਰਾਏ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ ਹੈ। ਜ਼ਿਕਰਯੋਗ ਹੈ ਕਿ ਰੇਪ ਦੇ ਦੋਸ਼ੀ ਅਤੁੱਲ ਰਾਏ ਹੁਣ ਤੱਕ ਜਿੱਤ ਤੋਂ ਬਾਅਦ ਵੀ ਸੰਸਦ ਨਹੀਂ ਗਏ ਹਨ। ਅਤੁੱਲ ਦੇ ਕੋਰਟ 'ਚ ਹਾਜ਼ਰ ਨਾ ਹੋਣ 'ਤੇ ਉਨ੍ਹਾਂ ਦੇ ਘਰ 'ਤੇ ਕੁਰਕੀ ਦਾ ਨੋਟਿਸ ਲੱਗਾ ਦਿੱਤਾ ਸੀ। ਉਨ੍ਹਾਂ 'ਤੇ ਇਕ ਸਾਬਕਾ ਵਿਦਿਆਰਥਣ ਦੀ ਸ਼ਿਕਾਇਤ 'ਤੇ ਵਾਰਾਣਸੀ ਦੇ ਲੰਕਾ ਥਾਣੇ 'ਚ ਰੇਪ ਦਾ ਮਾਮਲਾ ਦਰਜ ਹੈ। ਉਹ ਸਹੁੰ ਚੁੱਕ ਸਮਾਰੋਹ 'ਚ ਵੀ ਸ਼ਾਮਲ ਨਹੀਂ ਹੋਏ ਸਨ।

ਸੰਸਦ ਮੈਂਬਰ ਦੇ ਤੌਰ 'ਤੇ ਨਹੀਂ ਚੁਕੀ ਸਹੁੰ
ਸੰਸਦ ਦੇ ਨਿਯਮਾਂ ਅਨੁਸਾਰ ਜੇਕਰ ਕਿਸੇ ਸੰਸਦ ਮੈਂਬਰ 'ਤੇ ਅਪਰਾਧਕ ਮੁਕੱਦਮਾ ਦਰਜ ਹੈ ਤਾਂ ਪੁਲਸ ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ ਪਰ ਗ੍ਰਿਫਤਾਰੀ ਦੇ 24 ਘੰਟਿਆਂ ਦੇ ਅੰਦਰ ਇਸ ਦੀ ਸੂਚਨਾ ਲੋਕ ਸਭਾ ਸਪੀਕਰ ਨੂੰ ਦੇਣੀ ਹੁੰਦੀ ਹੈ। ਅਜਿਹੇ 'ਚ ਭਾਵੇਂ ਹੀ ਅਤੁੱਲ ਰਾਏ ਨੇ ਹਾਲੇ ਸੰਸਦ ਮੈਂਬਰ ਦੇ ਤੌਰ 'ਤੇ ਸਹੁੰ ਨਾ ਚੁਕੀ ਹੋਵੇ ਪਰ ਜਿੱਤ ਦੇ ਸਰਟੀਫਿਕੇਟ ਦੇ ਨਾਲ ਹੀ ਸੰਸਦ ਮੈਂਬਰ ਦੇ ਤੌਰ 'ਤੇ ਉਨ੍ਹਾਂ ਦੀ ਪਾਰੀ ਸ਼ੁਰੂ ਹੋ ਚੁਕੀ ਹੈ। ਹੁਣ ਉਨ੍ਹਾਂ ਨੂੰ ਸੰਸਦ ਹੋਣ ਦੇ ਨਾਤੇ ਵਿਸ਼ੇਸ਼ ਅਧਿਕਾਰ ਹਾਸਲ ਹਨ।

ਦੋਸ਼ ਦੇ ਬਾਵਜੂਦ ਜਿੱਤੇ ਚੋਣਾਂ
ਅਤੁੱਲ ਕੁਮਾਰ 'ਤੇ ਬਲੀਆ ਦੀ ਇਕ ਲੜਕੀ ਨੇ ਬਨਾਰਸ ਦੇ ਲੰਕਾ ਥਾਣੇ 'ਚ ਰੇਪ, ਧੋਖਾਧੜੀ ਅਤੇ ਧਮਕੀ ਦੇਣ ਸਮੇਤ ਕਈ ਧਾਰਾਵਾਂ 'ਚ ਮੁਕੱਦਮਾ ਦਰਜ ਕਰਵਾਇਆ ਹੈ। ਦਰਜ ਮਾਮਲੇ ਅਨੁਸਾਰ ਅਤੁੱਲ ਰਾਏ ਲੜਕੀ ਨੂੰ ਲੰਕਾ ਸਥਿਤ ਇਕ ਅਪਾਰਟਮੈਂਟ ਦੇ ਫਲੈਟ 'ਚ ਝਾਂਸਾ ਦੇ ਕੇ ਲੈ ਗਿਆ ਅਤੇ ਯੌਨ ਸ਼ੋਸ਼ਣ ਕੀਤਾ। ਲੜਕੀ ਨੇ ਉਸ 'ਤੇ ਇਹ ਦੋਸ਼ ਵੀ ਲਗਾਇਆ ਕਿ ਬਸਪਾ ਨੇਤਾ ਬਲਾਤਕਾਰ ਤੋਂ ਬਾਅਦ ਉਸ 'ਤੇ ਮੂੰਹ ਬੰਦ ਰੱਖਣ ਦਾ ਦਬਾਅ ਬਣਾਉਂਦਾ ਰਿਹਾ। ਰੇਪ ਦਾ ਦੋਸ਼ ਝੱਲ ਰਹੇ ਰਾਏ ਵੋਟਿੰਗ ਦੌਰਾਨ ਅਤੇ ਨਤੀਜੇ ਦੇ ਦਿਨ ਵੀ ਫਰਾਰ ਸਨ, ਇਸ ਦੇ ਬਾਵਜੂਦ ਉਨ੍ਹਾਂ ਨੇ ਚੋਣਾਂ 'ਚ ਭਾਜਪਾ ਦੇ ਸੰਸਦ ਮੈਂਬਰ ਹਰਿਨਾਰਾਣ ਰਾਜਭਰ ਨੂੰ 1,22,018 ਵੋਟਾਂ ਨਾਲ ਹਰਾਇਆ ਸੀ।


DIsha

Content Editor

Related News