ਕਚਹਿਰੀ ਦੇ ਗੇਟ ’ਤੇ ਰੇਪ ਦੇ ਦੋਸ਼ੀ ਦਾ ਗੋਲੀ ਮਾਰ ਕੇ ਕਤਲ

Saturday, Jan 22, 2022 - 12:17 PM (IST)

ਕਚਹਿਰੀ ਦੇ ਗੇਟ ’ਤੇ ਰੇਪ ਦੇ ਦੋਸ਼ੀ ਦਾ ਗੋਲੀ ਮਾਰ ਕੇ ਕਤਲ

ਗੋਰਖਪੁਰ– ਉੱਤਰ-ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੀ ਕਚਹਿਰੀ ਦੇ ਗੇਟ ’ਤੇ ਸ਼ੁੱਕਰਵਾਰ ਦੀ ਦੁਪਹਿਰ ਨੂੰ ਅਗਵਾ ਅਤੇ ਰੇਪ ਦੇ ਦੋਸ਼ੀ ਬਿਹਾਰ ਦੇ (35) ਸਾਲਾ ਦਿਲਸ਼ਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਆਪਣੇ ਮੁਕਦਮੇ ਦੀ ਤਾਰੀਖ਼ ਭੁਗਤਨ ਕਚਹਿਰੀ ਆਇਆ ਸੀ। ਦੋਸ਼ ਹੈ ਕਿ ਪੀੜਤ ਲੜਕੀ ਦੇ ਪਿਓ ਰਿਟਾਇਰਡ ਫੌਜੀ ਨੇ ਕਚਹਿਰੀ ਦੇ ਗੇਟ ’ਤੇ ਹੀ ਦੋਸ਼ੀ ਨੂੰ ਵੇਖਦੇ ਹੀ ਉਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਦੋਸ਼ੀ ਦੇ ਸਿਰ ਦੇ ਆਰ-ਪਾਰ ਹੋ ਗਈ। ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਰਿਟਾਇਰਡ ਫੌਜੀ ਨੂੰ ਸਾਈਕਲ ਸਟੈਂਡ ਗਾਰਡ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। 

ਇਹ ਵੀ ਪੜ੍ਹੋ– ਇੰਡੀਆ ਗੇਟ ’ਤੇ ਲੱਗੇਗੀ ਸੁਭਾਸ਼ ਚੰਦਰ ਬੋਸ ਦੀ ਮੂਰਤੀ, PM ਮੋਦੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਕਚਹਿਰੀ ਗੇਟ ’ਤੇ ਸ਼ਰੇਆਮ ਹੋਈ ਇਸ ਵਾਰਦਾਤ ਤੋਂ ਬਾਅਦ ਵਕੀਲਾਂ ਨੇ ਇਕ ਘੰਟੇ ਤਕ ਪ੍ਰਦਰਸ਼ਨ ਕੀਤਾ। ਸੁਰੱਖਿਆ ’ਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਨੇ ਲਾਸ਼ ਚੁੱਕਣ ਤੋਂ ਰੋਕ ਦਿੱਤਾ। ਏ.ਡੀ.ਜੀ., ਡੀ.ਆਈ.ਜੀ, ਅਤੇ ਐੱਸ.ਐੱਸ.ਪੀ. ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਜ਼ਿਲ੍ਹਾ ਜੱਜ ਦੇ ਦਖਲ ਤੋਂ ਬਾਅਦ ਵਕੀਲ ਸ਼ਾਂਤ ਹੋਏ ਅਤੇ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। 

ਜਾਣਕਾਰੀ ਮੁਤਾਬਕ, ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਸਕਰਾ ਥਾਣਾ ਖੇਤਰ ਸਥਿਤ ਬਿਭੀਪੁਰਾ ਦਾ ਰਹਿਣ ਵਾਲਾ ਤਾਹਿਰ ਹੁਸੈਨ ਦਾ ਦਿਲਸ਼ਾਨ ਹੁਸੈਨ ਬਡਹਲਗੰਜ ਦੇ ਪਟਨਾ ਚੌਰਾਹੇ ’ਤੇ ਪੰਕਚਰ ਦੀ ਦੁਕਾਨ ਚਲਾਉਂਦਾ ਸੀ। ਦੋਸ਼ ਹੈ ਕਿ ਬਡਹਲਗੰਜ ਇਲਾਕੇ ’ਚ ਰਹਿਣ ਵਾਲੇ ਫੌਜੀ ਦੀ ਬੇਟੀ ਨੂੰ 11 ਫਰਵਰੀ 2020 ਨੂੰ ਸਕੂਲ ਤੋਂ ਪਰਤਦੇ ਸਮੇਂ ਉਸਨੇ ਅਗਵਾ ਕਰ ਲਿਆ ਸੀ। ਲੜਕੀ ਦੇ ਪਿਓ ਵਲੋਂ ਸ਼ਿਕਾਇਤ ਦਰਜ ਕਰਵਾਉਣ ’ਤੇ ਦੋਸ਼ੀ ਦਿਲਸ਼ਾਨਨੂੰ ਹੈਦਰਾਬਾ ਤੋਂ ਫੜ ਲਿਆ ਗਿਆ ਸੀ। 

ਇਹ ਵੀ ਪੜ੍ਹੋ– ਮੁੰਬਈ ’ਚ ਬਹੁਮੰਜ਼ਿਲਾ ਇਮਾਰਤ ’ਚ ਲੱਗੀ ਅੱਗ, 15 ਲੋਕ ਝੁਲਸੇ, 2 ਦੀ ਮੌਤ

ਓਧਰ, ਇਸ ਮਾਮਲੇ ’ਚ ਵਿਵੇਚਨਾ ਦੌਰਾਨ ਪੁਲਸ ਨੇ ਰੇਪ ਦੇ ਨਾਲ ਹੀ ਦੋਸ਼ੀ ਦੇ ਨਾਬਾਲਗ ਹੋਣ ਕਾਰਨ ਪਾਕਸੋਐਕਟ ਦੀ ਧਾਰਾ ਵਧਾ ਦਿੱਤੀ ਸੀ। ਦੋਸ਼ੀ ਦਿਲਸ਼ਾਨ ਗੋਰਖਪੁਰ ਜੇਲ ’ਚ ਲੰਬੇ ਸਮੇਂ ਤਕ ਬੰਦ ਸੀ। ਦੱਸਿਆ ਜਾ ਰਿਹਾ ਹੈ ਕਿ ਮਹੀਨਾ ਪਹਿਲਾ ਉਹ ਜ਼ਮਾਨਤ ’ਤੇ ਬਾਹਰ ਆਇਆ ਸੀ। ਪਾਕਸੋ ਐਕਟ ਤਹਿਤ ਕੇਸ ਹੋਣ ਕਾਰਨ ਸੁਣਵਾਈ ਤੇਜ ਹੋ ਰਹੀ ਸੀ। ਸ਼ੁੱਕਰਵਾਰ ਨੂੰ ਕੇਸ ਦੀ ਤਾਰੀਖ਼ ਸੀ।

ਇਹ ਵੀ ਪੜ੍ਹੋ– ਕੇਂਦਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂਟਿਊਬ ਚੈਨਲ ਕੀਤੇ ਬੈਨ


author

Rakesh

Content Editor

Related News