ਰਾਵ ਇੰਦਰਜੀਤ ਨੇ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨਾਲ ਕੀਤੀ ਮੁਲਾਕਾਤ: ਸੂਤਰ
Saturday, Sep 28, 2019 - 01:58 PM (IST)

ਨਵੀ ਦਿੱਲੀ/ਚੰਡੀਗੜ੍ਹ—ਗੁੜਗਾਓ ਦੇ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਰਾਓ ਇੰਦਰਜੀਤ ਸਿੰਘ ਨੇ ਅੱਜ ਭਾਵ ਸ਼ਨੀਵਾਰ ਨੂੰ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਰਾਓ ਇੰਦਰਜੀਤ ਵਾਲੀ ਆਪਣੀ ਬੇਟੀ ਨੂੰ ਟਿਕਟ ਦਿਵਾਉਣ ਵਾਲੀ ਗੱਲ 'ਤੇ ਅੜੇ ਹੋਏ ਹਨ। ਸ਼ੁੱਕਰਵਾਰ ਨੂੰ ਰਾਓ ਇੰਦਰਜੀਤ ਨੇ ਆਪਣੇ ਸਮਰਥਕਾਂ ਨਾਲ ਦਿੱਲੀ 'ਚ ਬੈਠਕ ਕੀਤੀ। ਇਹ ਵੀ ਦੱਸਿਆ ਜਾਂਦਾ ਹੈ ਕਿ ਰਾਵ ਇੰਦਰਜੀਤ ਨੇ ਆਪਣੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੀ ਮੰਗ ਵੀ ਕਰ ਦਿੱਤੀ ਹੈ। ਇਹ ਗੱਲ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅਤੇ ਪੀ. ਐੱਮ. ਮੋਦੀ ਤੱਕ ਪਹੁੰਚ ਗਈ ਹੈ, ਜਿਸ ਤੋਂ ਬਾਅਦ ਅੱਜ ਉਨ੍ਹਾਂ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।
ਜ਼ਿਕਰਯੋਗ ਹੈ ਕਿ ਭਾਜਪਾ 'ਚ ਪਿਛਲੇ ਦਿਨੀਂ ਟਿਕਟ ਦੀ ਮੰਗ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਪਾਰਟੀ ਪ੍ਰਧਾਨ ਵੱਲੋਂ ਸਪੱਸ਼ਟ ਕਰ ਦਿੱਤਾ ਸੀ ਕਿ ਕਿਸੇ ਵੀ ਮੌਜੂਦਾ ਸੰਸਦ ਮੈਂਬਰ, ਵਿਧਇਕ ਅਤੇ ਹੋਰ ਅਹੁਦਾ ਅਧਿਕਾਰੀਆ ਦੇ ਮੈਂਬਰਾਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ। ਦੂਜੇ ਪਾਸੇ ਰਾਵ ਇੰਦਰਜੀਤ ਆਪਣੀ ਬੇਟੀ ਲਈ ਟਿਕਟ ਦੀ ਮੰਗ ਕਰ ਰਹੇ ਸਨ। ਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਵੱਲੋਂ ਇਹ ਐਲਾਨ ਕਰ ਦੇਣ 'ਤੇ ਰਾਵ ਇੰਦਰਜੀਤ ਨੂੰ ਕਾਫੀ ਦੁੱਖ ਲੱਗਾ ਪਰ ਉਹ ਆਪਣੀ ਬੇਟੀ ਨੂੰ ਟਿਕਟ ਦਿਵਾਉਣ ਵਾਲੀ ਗੱਲ 'ਤੇ ਹੁਣ ਤੱਕ ਅੜੇ ਹੋਏ ਹਨ।