ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਕਾਰੋਬਾਰੀ ਤੋਂ ਮੰਗੀ 20 ਲੱਖ ਦੀ ਫਿਰੌਤੀ, ਨਾ ਦੇਣ ’ਤੇ ਜਾਨੋਂ ਮਾਰਨ ਦਿੱਤੀ ਧਮਕੀ

06/27/2022 1:37:41 PM

ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਕੱਪੜਾ ਕਾਰੋਬਾਰੀ ਨੂੰ ਲਾਰੈਂਸ ਬਿਸ਼ਨੋਈ ਅਤੇ ਕਾਲਾ ਜਠੇੜੀ ਦੇ ਨਾਂ ਤੋਂ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬਦਮਾਸ਼ਾਂ ਨੇ ਕਾਰੋਬਾਰੀ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ ਅਤੇ ਨਾ ਦੇਣ ’ਤੇ ਪਰਿਵਾਰ ਸਮੇਤ ਮਾਰਨ ਦੀ ਧਮਕੀ ਦਿੱਤੀ ਹੈ। ਬਦਮਾਸ਼ਾਂ ਨੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਅਤੇ ਕਾਲਾ ਜਠੇੜੀ ਦੱਸਿਆ। ਕਾਰੋਬਾਰੀ ਨੇ ਇਸ ਮਾਮਲੇ ’ਚ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਬਦਮਾਸ਼ਾਂ ਖ਼ਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਾਰੋਬਾਰੀ ਸੰਦੀਪ ਗੋਇਲ ਨੇ ਦੱਸਿਆ ਕਿ ਕੱਪੜਾ ਬੁਣਨ ਦਾ ਕਾਰੋਬਾਰੀ ਹੈ। ਉਸ ਦਾ ਕਾਰੋਬਾਰ ਪਾਨੀਪਤ ’ਚ ਹੈ। ਐਤਵਾਰ ਨੂੰ ਉਸ ਦੇ ਫੋਨ ’ਤੇ ਦੋ ਵਾਰ ਕਾਲ ਆਈ। ਕਾਲ ’ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਬਦਮਾਸ਼ਾਂ ਨੇ ਕਿਹਾ ਕਿ ਉਹ ਫਿਰ ਫੋਨ ਕਰਨਗੇ। ਜੇਕਰ ਪੁਲਸ ਨੂੰ ਦੱਸਿਆ ਤਾਂ ਜਾਨ ਤੋਂ ਮਾਰ ਦੇਣਗੇ। ਉੱਥੇ ਹੀ ਪੁਲਸ ਦੀਆਂ 5 ਟੀਮਾਂ ਜਾਂਚ ’ਚ ਜੁੱਟ ਗਈਆਂ ਹਨ।


Tanu

Content Editor

Related News