ਨੌਜਵਾਨਾਂ ਨੂੰ ਖੁਸ਼ ਰਹਿਣਾ ਸਿਖਾ ਦੇਈਏ ਤਾਂ ਮੁਕੱਦਮੇ ਘੱਟ ਹੋ ਜਾਣ : ਜਸਟਿਸ ਗੋਗੋਈ

Wednesday, Jul 31, 2019 - 01:15 PM (IST)

ਨਵੀਂ ਦਿੱਲੀ— ਚੀਫ ਜਸਟਿਸ ਰੰਜਨ ਗੋਗੋਈ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਜੇਕਰ ਅਸੀਂ ਨੌਜਵਾਨਾਂ ਨੂੰ ਖੁਸ਼ ਰਹਿਣਾ ਸਿਖਾ ਦੇਈਏ, ਤਾਂ ਅਸੀਂ ਦੇਸ਼ ਵਿਚ ਮੁਕੱਦਮਿਆਂ ਦੀ ਗਿਣਤੀ ਨੂੰ ਕੰਟਰੋਲ ਕਰ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਆਇਕ ਅਕੈਡਮੀਆਂ ਵਿਚ 'ਹੈੱਪੀਨੈਸ ਕਲਾਸਜ਼' ਚਲਾਉਣ ਦਾ ਵਿਚਾਰ ਵੀ ਰੱਖਿਆ। ਦਿੱਲੀ ਸਰਕਾਰ ਵਲੋਂ ਚਲਾਏ ਗਏ ਸਕੂਲਾਂ ਵਿਚ 'ਹੈੱਪੀਨੈਸ ਕਲਾਸਜ਼' ਦੀ ਸ਼ੁਰੂਆਤ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਇੱਥੇ ਆਯੋਜਿਤ ਇਕ ਪ੍ਰੋਗਰਾਮ 'ਚ ਗੋਗੋਈ ਨੇ ਆਪਣੇ ਸੰਬੋਧਨ ਦੌਰਾਨ ਦਿੱਲੀ ਸਰਕਾਰ ਦੀ ਇਸ ਕੋਸ਼ਿਸ਼ ਦੀ ਤਰੀਫ ਕੀਤੀ।

ਉਨ੍ਹਾਂ ਨੇ ਕਿਹਾ, ''ਲੋਕ ਇੰਨੇ ਦੁਖੀ ਹਨ ਕਿ ਵੱਡੀ ਗਿਣਤੀ ਵਿਚ ਮੁਕੱਦਮੇ ਪੈਂਡਿੰਗ ਹਨ, ਜੋ ਅੱਗੇ ਚੱਲ ਕੇ ਲੋਕਾਂ ਨੂੰ ਦੁਖੀ ਕਰਦੇ ਹਨ। ਜੇਕਰ ਅਸੀਂ ਨੌਜਵਾਨਾਂ ਨੂੰ ਖੁਸ਼ ਅਤੇ ਸੰਤੁਸ਼ਟ ਰਹਿਣਾ ਸਿਖਾ ਦੇਈਏ ਤਾਂ ਮੁਕੱਦਮਿਆਂ ਵਿਚ ਕਮੀ ਆ ਜਾਵੇਗੀ।'' ਗੋਗੋਈ ਨੇ ਅੱਗੇ ਕਿਹਾ ਕਿ ਹੈੱਪੀਨੈਸ ਕਲਾਸਜ਼ ਚਲਾਉਣਾ ਇਕ ਸ਼ਾਨਦਾਰ ਵਿਚਾਰ ਹੈ। ਅਸੀਂ ਅਜਿਹਾ ਆਪਣੀ ਨਿਆਇਕ ਅਕੈਡਮੀਆਂ ਵਿਚ ਵੀ ਕਰ ਸਕਦੇ ਹਾਂ। ਇੱਥੇ ਦੱਸ ਦੇਈਏ ਇਕ ਦਿੱਲੀ ਸਰਕਾਰ ਵਲੋਂ ਸਕੂਲਾਂ ਵਿਚ ਸ਼ੁਰੂ ਹੋਏ ਹੈੱਪੀਨੈਸ ਪਾਠਕ੍ਰਮ ਦੇ ਇਕ ਸਾਲ ਪੂਰਾ ਹੋਣ 'ਤੇ ਸਕੂਲਾਂ ਵਿਚ 15 ਦਿਨ ਦੇ 'ਹੈੱਪੀਨੈਸ ਉਤਸਵ' ਦੀ ਸਮਾਪਤੀ ਸਮਾਰੋਹ ਦੇ ਤੌਰ ਦੇ ਤੌਰ 'ਤੇ ਤਾਲਕਟੋਰਾ ਸਟੇਡੀਅਮ ਵਿਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ।


Tanu

Content Editor

Related News