ਚਿੜੀਆਘਰ ਦੇ ਕੇਅਰਟੇਕਰ ਦੀ ਦਰਿਆਈ ਘੋੜੇ ਦੇ ਹਮਲੇ ’ਚ ਮੌਤ

Monday, Jul 29, 2024 - 12:26 AM (IST)

ਰਾਂਚੀ, (ਭਾਸ਼ਾ)- ਝਾਰਖੰਡ ਦੇ ਰਾਂਚੀ ’ਚ ਭਗਵਾਨ ਬਿਰਸਾ ਬਾਇਓਲਾਜੀਕਲ ਪਾਰਕ ਦੇ ਇਕ ਕੇਅਰਟੇਕਰ (ਸੁਪਰਡੈਂਟ) ਦੀ ਐਤਵਾਰ ਨੂੰ ਦਰਿਆਈ ਘੋੜੇ ਦੇ ਹਮਲੇ ’ਚ ਜ਼ਖਮੀ ਹੋਣ ਕਾਰਨ ਮੌਤ ਹੋ ਗਈ। ਚਿੜੀਆਘਰ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਤੋਸ਼ ਕੁਮਾਰ ਮਹਾਤੋ (54) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਕਥਿਤ ਤੌਰ ’ਤੇ ਇਕ ਨਵਜੰਮੇ ਬੱਚੇ ਨੂੰ ਲਿਜਾਣ ਲਈ ਦਰਿਆਈ ਘੋੜੇ ਦੇ ਬਾੜੇ ’ਚ ਦਾਖਲ ਹੋਇਆ ਸੀ। ਇਸ ਦੌਰਾਨ ਮਾਦਾ ਦਰਿਆਈ ਘੋੜੇ ਨੇ ਮਹਾਤੋ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਚਿੜੀਆਘਰ ਦੇ ਡਾਇਰੈਕਟਰ ਜਬਾਰ ਸਿੰਘ ਨੇ ਦੱਸਿਆ, ‘‘ਬਦਕਿਸਮਤੀ ਨਾਲ ਐਤਵਾਰ ਸਵੇਰੇ ਕੇਅਰਟੇਕਰ ਦੀ ਇੱਥੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ।’’ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤੇ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਚਿੜੀਆਘਰ ਅਥਾਰਟੀ ਸੂਬਾ ਸਰਕਾਰ ਨੂੰ 20 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਲਈ ਪ੍ਰਸਤਾਵ ਭੇਜੇਗੀ ਕਿਉਂਕਿ ਮਹਾਤੋ ਸ਼ੁੱਕਰਵਾਰ ਨੂੰ ਡਿਊਟੀ ’ਤੇ ਸੀ।


Rakesh

Content Editor

Related News