ਆਂਗਣਵਾੜੀ ਦੀ ਨੌਕਰੀ ਲਈ ਇੱਜ਼ਤ ਦਾ ਸੌਦਾ, ਸਹੁਰੇ ਦੇ ਸਾਹਮਣੇ ਨੂੰਹ ਨਾਲ ਕੁਕਰਮ

Sunday, Mar 01, 2020 - 03:55 PM (IST)

ਆਂਗਣਵਾੜੀ ਦੀ ਨੌਕਰੀ ਲਈ ਇੱਜ਼ਤ ਦਾ ਸੌਦਾ, ਸਹੁਰੇ ਦੇ ਸਾਹਮਣੇ ਨੂੰਹ ਨਾਲ ਕੁਕਰਮ

ਰਾਂਚੀ—ਕਹਿੰਦੇ ਹਨ 'ਸਹੁਰਾ ਪਿਤਾ ਦੇ ਬਰਾਬਰ ਹੁੰਦਾ ਹੈ' ਪਰ ਝਾਰਖੰਡ 'ਚ ਇਸ ਰਿਸ਼ਤੇ 'ਤੇ ਦਾਗ਼ ਲਾਉਣ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਦਿਲ ਦਹਿਲਾ ਦਿੱਤਾ ਹੈ। ਦਰਅਸਲ ਦੁਮਕਾ ਜ਼ਿਲ੍ਹੇ 'ਚ 18 ਸਾਲਾ ਨਵ-ਵਿਆਹੁਤਾ ਨਾਲ ਸਹੁਰੇ ਦੀ ਮੌਜੂਦਗੀ 'ਚ ਪਿੰਡ ਦੇ ਨੌਜਵਾਨ ਨੇ ਕੁਕਰਮ ਕੀਤਾ। ਇਸ ਦੌਰਾਨ ਸਹੁਰੇ ਨੇ ਆਪਣੇ ਨੂੰਹ ਦੀ ਇੱਜ਼ਤ ਬਚਾਉਣ ਦੀ ਬਜਾਏ ਆਪਣੇ ਦੋਸਤ ਦਾ ਸਾਥ ਦੇਣ 'ਚ ਲੱਗਾ ਰਿਹਾ। 

ਪੀੜਤਾ ਨੇ ਦੱਸਿਆ ਕਿ ਵੀਰਵਾਰ ਰਾਤ ਉਹ ਆਪਣੀ ਸੱਸ ਨਾਲ ਨਵੇਂ ਘਰ 'ਚ ਸੁੱਤੀ ਹੋਈ ਸੀ ਪਰ ਰਾਤ ਨੂੰ ਅਚਾਨਤ ਮੁਲਜ਼ਮ ਨੇ ਉਸ ਦੀ ਸੱਸ ਨੂੰ ਫੋਨ ਕਰਕੇ ਦੱਸਿਆ ਕਿ ਆਂਗਣਵਾੜੀ ਵਰਕਰ ਬਹਾਲੀ ਸਬੰਧੀ ਪੁੱਛਗਿੱਛ ਕਰਨੀ ਹੈ, ਇਸ ਲਈ ਉਹ ਆਪਣੀ ਨੂੰਹ ਨੂੰ ਪੁਰਾਣੇ ਘਰ ਭੇਜੇ, ਤਾਂ ਸੱਸ ਦੇ ਕਹਿਣ 'ਤੇ ਉਹ ਚਲੇ ਗਈ। ਇਸ ਦੌਰਾਨ ਉੱਥੇ ਘਰ 'ਚ ਉਸ ਦਾ ਸਹੁਰਾ ਪਹਿਲਾਂ ਤੋਂ ਹੀ ਮੌਜੂਦ ਸੀ। ਮੁਲਜ਼ਮ ਨੇ ਬਹਾਲੀ ਦੇ ਨਾਂ 'ਤੇ ਉਸ ਤੋਂ ਕਈ ਸਵਾਲ ਕੀਤੇ। ਇਸ ਦੌਰਾਨ ਮੁਲਜ਼ਮ ਦੇ ਇਸ਼ਾਰਾ ਕਰਨ ਤੇ ਸਹੁਰੇ ਨੇ ਦਰਵਾਜ਼ਾ ਬੰਦ ਕਰ ਦਿੱਤਾ। ਸਹੁਰੇ ਦੀ ਮਦਦ ਨਾਲ ਮੁਲਜ਼ਮ ਨੇ ਜਬਰ ਜ਼ਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਨੂੰਹ ਰੌਲਾ ਪਾਉਂਦੀ ਰਹੀ, ਪਰ ਸਹੁਰਾ ਆਪਣੇ ਦੋਸਤ ਦੀ ਮਦਦ 'ਚ ਲੱਗਿਆ ਰਿਹਾ। ਵਾਰਦਾਤ ਤੋਂ ਬਾਅਦ ਔਰਤ ਨੂੰ ਕਿਸੇ ਨੂੰ ਕੁਝ ਨਾ ਦੱਸਣ ਦੀ ਧਮਕੀ ਵੀ ਦਿੱਤੀ ਗਈ, ਪਰ ਪੀੜਤਾ ਨੇ ਹਿੰਮਤ ਕਰਕੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ। ਪੁਲਿਸ ਨੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੂਸਰੇ ਮੁਲਜ਼ਮ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।


author

Iqbalkaur

Content Editor

Related News