ਰਾਮਲੀਲਾ ਦੇਖਣ ਗਏ ਵਿਅਕਤੀਆਂ ''ਚ ਖੂਨੀ ਸੰਘਰਸ਼, 1 ਦੀ ਮੌਤ

10/08/2017 10:55:29 AM

ਊਨਾ— ਊਨਾ ਜ਼ਿਲੇ ਦੇ ਪਿੰਡ ਪਨੋਹ 'ਚ ਰਾਮਲੀਲਾ ਦੇਖਣ ਗਏ ਵਿਅਕਤੀਆਂ 'ਚ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਹ ਝਗੜਾ ਖੂਨੀ ਸੰਘਰਸ਼ 'ਚ ਬਦਲ ਗਿਆ। ਵਾਰਦਾਤ ਦੇਰ ਰਾਤੀ ਕਰੀਬ 11 ਵਜੇ ਹੋਈ। ਦੱਸਿਆ ਜਾ ਰਿਹਾ ਹੈ ਕਿ ਛੋਟੀ ਜਿਹੀ ਗੱਲ ਨੂੰ ਲੈ ਕੇ ਹੋਈ ਲੜਾਈ 'ਚ ਦੋ ਵਿਅਕਤੀਆਂ ਨੇ ਇਕ 32 ਸਾਲਾ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

PunjabKesariਮ੍ਰਿਤਕ ਦੀ ਪਛਾਣ ਅਵਤਾਰ ਚੰਦ ਵਾਸੀ ਪਨੋਹ ਦੇ ਰੂਪ 'ਚ ਹੋਈ ਹੈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਦੇ ਆਰੋਪ 'ਚ ਇਕ ਵਿਅਕਤੀ ਨੂੰ ਵੀ ਹਿਰਾਸਤ 'ਚ ਲਿਆ ਹੈ। 

PunjabKesari
ਜਦਕਿ ਜ਼ਖਮੀ ਵਿਅਕਤੀ ਨੂੰ ਖੇਤਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਊਨਾ ਭੇਜ ਦਿੱਤੀ ਹੈ। ਪੁਲਸ ਮੌਕੇ 'ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

PunjabKesari


Related News