ਸੰਸਦ ਦੇ ਦੋਹਾਂ ਸਦਨਾਂ ''ਚ ਹੋਵੇਗੀ ਰਾਮ ਮੰਦਰ ਨਿਰਮਾਣ ਅਤੇ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ''ਤੇ ਚਰਚਾ

Saturday, Feb 10, 2024 - 10:39 AM (IST)

ਸੰਸਦ ਦੇ ਦੋਹਾਂ ਸਦਨਾਂ ''ਚ ਹੋਵੇਗੀ ਰਾਮ ਮੰਦਰ ਨਿਰਮਾਣ ਅਤੇ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ''ਤੇ ਚਰਚਾ

ਨਵੀਂ ਦਿੱਲੀ (ਭਾਸ਼ਾ)- ਮੌਜੂਦਾ ਬਜਟ ਸੈਸ਼ਨ ਦੇ ਆਖ਼ਰੀ ਦਿਨ ਸ਼ਨੀਵਾਰ ਨੂੰ ਸੰਸਦ ਦੇ ਦੋਹਾਂ ਸਦਨਾਂ 'ਚ ਅਯੁੱਧਿਆ ਸਥਿਤ ਰਾਮ ਮੰਦਰ ਦੇ ਇਤਿਹਾਸਕ ਨਿਰਮਾਣ ਅਤੇ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ 'ਤੇ ਚਰਚਾ ਕੀਤੀ ਜਾਵੇਗੀ। ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤ ਵਲੋਂ ਜਾਰੀ ਦੋਹਾਂ ਸਦਨਾਂ ਦੀ ਸ਼ਨੀਵਾਰ ਦੀ ਸੋਧ ਕਾਰਜਸੂਚੀ 'ਚ ਇਹ ਜਾਣਕਾਰੀ ਦਿੱਤੀ ਗਈ। ਕਾਰਜਸੂਚੀ 'ਚ ਉਸ ਦਿਨ ਸਦਨ 'ਚ ਚੁੱਕੇ ਜਾਣ ਵਾਲੇ ਏਜੰਡੇ ਦੇ ਮੁੱਖ ਵਿਸ਼ੇ ਸ਼ਾਮਲ ਹੁੰਦੇ ਹਨ ਅਤੇ ਆਮ ਤੌਰ 'ਤੇ ਇਸ ਨੂੰ ਸੈਸ਼ਨ ਮਿਆਦ ਦੌਰਾਨ ਬੈਠਕ ਦੀ ਤਾਰੀਖ਼ ਤੋਂ 2 ਦਿਨ ਪਹਿਲੇ ਜਾਰੀ ਕੀਤਾ ਜਾਂਦਾ ਹੈ। ਲੋਕ ਸਭਾ 'ਚ 'ਸ਼੍ਰੀ ਰਾਮ ਮੰਦਰ ਦੇ ਇਤਿਹਾਸਕ ਨਿਰਮਾਣ ਅਤੇ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ' ਵਿਸ਼ੇ 'ਤੇ ਨਿਯਮ 193 ਦੇ ਅਧੀਨ ਚਰਚਾ ਕਰਵਾਉਣ ਦਾ ਨੋਟਿਸ ਭਾਜਪਾ ਦੇ ਸੰਸਦ ਮੈਂਬਰ ਸਤਿਆਪਾਲ ਸਿੰਘ ਅਤੇ ਸ਼ਿਵ ਸੈਨਾ (ਏਕਨਾਥ ਸ਼ਿੰਦੇ ਧਿਰ) ਦੇ ਸ਼੍ਰੀਕਾਂਤ ਸ਼ਿੰਦੇ ਵਲੋਂ ਦਿੱਤਾ ਗਿਆ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਨਾਲ ਸੰਬੰਧਤ ਤਿੰਨ ਮਹੱਤਵਪੂਰਨ ਬਿੱਲਾਂ ਨੂੰ ਮਿਲੀ ਸੰਸਦ ਦੀ ਮਨਜ਼ੂਰੀ

ਸ਼੍ਰੀਕਾਂਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਪੁੱਤਰ ਹੈ। ਰਾਜ ਸਭਾ 'ਚ ਇਸੇ ਵਿਸ਼ੇ 'ਤੇ ਥੋੜ੍ਹੇ ਸਮੇਂ ਲਈ ਚਰਚਾ ਦਾ ਨੋਟਿਸ ਭਾਜਪਾ ਦੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ, ਕੇ. ਲਕਸ਼ਮਣ ਅਤੇ ਨਾਮਜ਼ਦ ਮੈਂਬਰ ਰਾਕੇਸ਼ ਸਿਨਹਾ ਨੇ ਦਿੱਤਾ ਹੈ। ਸਰਕਾਰ ਵੱਲੋਂ ਲਿਆਂਦੇ ਗਏ ‘ਭਾਰਤੀ ਅਰਥਵਿਵਸਥਾ 'ਤੇ ਵ੍ਹਾਈਟ ਪੇਪਰ' ਵਿਸ਼ੇ ’ਤੇ ਵੀ ਸੰਸਦ ਦੇ ਉਪਰਲੇ ਸਦਨ ਵਿਚ ਚਰਚਾ ਕੀਤੀ ਜਾਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਰਾਜ ਸਭਾ 'ਚ ਇਸ ਨੂੰ ਪੇਸ਼ ਕੀਤਾ ਸੀ। ਭਾਜਪਾ ਨੇ ਇਨ੍ਹਾਂ ਵਿਸ਼ਿਆਂ 'ਤੇ ਚਰਚਾ ਦੌਰਾਨ ਆਪਣੇ ਮੈਂਬਰਾਂ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਵ੍ਹਿਪ ਜਾਰੀ ਕੀਤਾ ਹੈ। ਹੇਠਲੇ ਸਦਨ 'ਚ 'ਵ੍ਹਾਈਟ ਪੇਪਰ ਆਨ ਇਕਨਾਮੀ' ਵਿਸ਼ੇ 'ਤੇ ਚਰਚਾ ਪੂਰੀ ਹੋ ਗਈ ਹੈ। ਚਰਚਾ ਦਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਨੇ ਸ਼ੁੱਕਰਵਾਰ ਨੂੰ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਉਸ ਸਮੇਂ ਦੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਨੇ ਕੋਲੇ ਨੂੰ ਸੁਆਹ ਵਿਚ ਬਦਲ ਦਿੱਤਾ ਸੀ ਜਦਕਿ ਮੌਜੂਦਾ ਸਰਕਾਰ ਨੇ ਉਸੇ ਕੋਲੇ ਨੂੰ ਹੀਰਿਆਂ ਵਿਚ ਬਦਲ ਦਿੱਤਾ ਸੀ। ਬਜਟ ਸੈਸ਼ਨ 31 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ 9 ਫਰਵਰੀ ਨੂੰ ਖ਼ਤਮ ਹੋਣਾ ਸੀ ਪਰ ਉਪਰੋਕਤ ਦੋਹਾਂ ਵਿਸ਼ਿਆਂ ਦੇ ਮੱਦੇਨਜ਼ਰ ਸੈਸ਼ਨ ਨੂੰ ਇਕ ਦਿਨ ਵਧਾ ਕੇ ਸ਼ਨੀਵਾਰ ਤੱਕ ਕਰ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News