ਰਾਮਦੇਵ ਬੋਲੇ- ਐਲੋਪੈਥੀ ’ਤੇ ਮੁਆਫ਼ੀ ਮੰਗ ਚੁੱਕਿਆ ਹਾਂ, ਆਯੂਰਵੈਦ ਦਾ ਵੀ ਹੋਵੇ ਸਨਮਾਨ

Monday, May 31, 2021 - 09:52 AM (IST)

ਨਵੀਂ ਦਿੱਲੀ (ਇੰਟ)- ਐਲੋਪੈਥੀ ’ਤੇ ਬਿਆਨ ਨੂੰ ਲੈ ਕੇ ਡਾਕਟਰਾਂ ਦੇ ਨਿਸ਼ਾਨੇ ’ਤੇ ਆਏ ਬਾਬਾ ਰਾਮਦੇਵ ਨੇ ਐਤਵਾਰ ਕਿਹਾ ਕਿ ਮੈਂ ਆਪਣੇ ਬਿਆਨ ਲਈ ਮੁਆਫ਼ੀ ਮੰਗ ਚੁੱਕਿਆ ਹਾਂ ਅਤੇ ਬਿਆਨ ਨੂੰ ਵੀ ਵਾਪਸ ਲੈ ਲਿਆ ਹੈ। ਉਨ੍ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ’ਤੇ ਨਵੇਂ ਸਿਰਿਓਂ ਨਿਸ਼ਾਨਾ ਵਿੰਨ੍ਹਦਿਆਂ ਉਸ ਨੂੰ ਅੰਗਰੇਜ਼ਾਂ ਦਾ ਬਣਾਇਆ ਹੋਇਆ ਇਕ ਐੱਨ.ਜੀ.ਓ. ਦੱਸਿਆ।

ਇਹ ਵੀ ਪੜ੍ਹੋ : ‘ਆਈ. ਐੱਮ. ਏ. ਅਤੇ ਐਲੋਪੈਥੀ ਵਲੋਂ ਆਯੁਰਵੈਦ ਨੂੰ ਨਿਕੰਮਾ ਕਹਿਣ ਤੇ ਨੀਵਾਂ ਦਿਖਾਉਣ ਦੇ ਅਨਿਆਂ ਅਤੇ ਨਾਬਰਾਬਰੀ ਦੇ ਵਿਰੋਧ

ਬਾਬਾ ਨੇ ਦੁਹਰਾਇਆ ਕਿ ਐਲੋਪੈਥੀ ’ਚ ਮਹਿੰਗੀਆਂ ਦਵਾਈਆਂ ਦਾ ਚੱਕਰਵਿਊ ਹੈ। ਫਾਰਮਾ ਇੰਡਸਟਰੀ ਲੁੱਟ ਮਚਾਉਂਦੀ ਹੈ। ਉਨ੍ਹਾਂ ਕਿਹਾ ਕਿ ਆਈ.ਐੱਮ.ਏ. ਦੇ ਮੁਖੀ ਅਤੇ ਜਨਰਲ ਸਕੱਤਰ ਨੂੰ ਬਰਤਰਫ ਕੀਤਾ ਜਾਏ। ਆਈ.ਐੱਮ.ਏ. ਦੇ ਡਾਕਟਰ ਅਸਭਿਅਕ ਢੰਗ ਨਾਲ ਗੱਲ ਕਰਦੇ ਹਨ। ਉਹ ਸਿਆਸਤ ’ਤੇ ਉਤਰ ਆਏ ਹਨ। ਆਈ.ਐੱਮ.ਏ. ਕੋਈ ਕਾਨੂੰਨੀ ਸੰਸਥਾ ਨਹੀਂ ਹੈ ਅਤੇ ਨਾ ਹੀ ਆਈ.ਐੱਮ.ਏ. ਕੋਲ ਕੋਈ ਰਿਸਰਚ ਸੈਂਟਰ ਹੈ। ਮੈਂ ਆਈ.ਐੱਮ.ਏ. ਦੀ ਕੋਈ ਮਾਣਹਾਨੀ ਨਹੀਂ ਕੀਤੀ ਸਗੋਂ ਆਈ.ਐੱਮ.ਏ. ’ਤੇ ਮੈਨੂੰ ਮਾਣਹਾਨੀ ਦਾ ਮੁਕੱਦਮਾ ਕਰਨਾ ਚਾਹੀਦਾ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਮੈਂ 90 ਫੀਸਦੀ ਡਾਕਟਰਾਂ ਦਾ ਸਤਿਕਾਰ ਕਰਦਾ ਹਾਂ ਪਰ ਕੁਝ ਡਾਕਟਰਾਂ ਨੇ ਲੁੱਟ ਮਚਾਈ ਹੋਈ ਹੈ।

ਇਹ ਵੀ ਪੜ੍ਹੋ : ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵਧੀਆਂ, IMA ਨੇ ਪੁਲਸ 'ਚ ਦਰਜ ਕਰਵਾਈ ਸ਼ਿਕਾਇਤ

ਵ੍ਹਟਸਐਪ ਦੀ ਜਾਣਕਾਰੀ ਸਾਂਝੀ ਕੀਤੀ ਸੀ, ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਸੀ
ਬਾਬਾ ਰਾਮਦੇਵ ਨੇ ਕਿਹਾ ਕਿ ਮੇਰਾ ਬਿਆਨ ਵ੍ਹਟਸਐਪ ਤੋਂ ਮਿਲੀ ਇਕ ਜਾਣਕਾਰੀ ’ਤੇ ਆਧਾਰਿਤ ਸੀ, ਜਿਸ ਨੂੰ ਮੈਂ ਸਿਰਫ ਸਾਂਝਾ ਕੀਤਾ ਸੀ। ਮੇਰਾ ਉਹ ਬਿਆਨ ਅਧਿਕਾਰਤ ਨਹੀਂ ਸੀ। ਮੇਰੇ ਮਨ ’ਚ ਕਿਸੇ ਲਈ ਕੋਈ ਮੰਦਭਾਵਨਾ ਨਹੀਂ ਹੈ। ਉਨ੍ਹਾਂ ਇਹ ਮੰਨਿਆ ਕਿ ਐਲੋਪੈਥੀ ਕਾਰਨ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਚਾਈ ਗਈ ਹੈ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਯੁਰਵੈਦ ਦਾ ਵੀ ਸਤਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 98 ਫੀਸਦੀ ਬੀਮਾਰੀਆਂ ਦਾ ਇਲਾਜ ਆਯੁਰਵੇਦ ’ਚ ਸੰਭਵ ਹੈ।

ਇਹ ਵੀ ਪੜ੍ਹੋ : ਐਲੋਪੈਥਿਕ ਦਵਾਈਆਂ ’ਤੇ ਆਪਣੀ ਟਿੱਪਣੀ ਵਾਪਸ ਲੈਂਦਾ ਹਾਂ, ਵਿਵਾਦ ’ਤੇ ਹੈ ਅਫਸੋਸ : ਰਾਮਦੇਵ


DIsha

Content Editor

Related News