ਕੋਰੋਨਾ ਨੂੰ ਲੈ ਕੇ ਰਾਮਦੇਵ ਨੇ ਚੀਨ 'ਤੇ ਲਾਇਆ ਦੋਸ਼, ਕਿਹਾ- ਦੁਨੀਆ ਕਰੇ ਬਾਈਕਾਟ
Sunday, Apr 05, 2020 - 12:31 AM (IST)

ਨਵੀਂ ਦਿੱਲੀ — ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਭਾਜੜਾਂ ਪਾ ਰੱਖੀਆਂ ਹਨ। ਜਿਵੇਂ ਜਿਵੇਂ ਇਸ ਵਾਇਰਸ ਨੇ ਦੁਨੀਆ ਨੂੰ ਆਪਣੇ ਚਪੇਟ 'ਚ ਲਿਆ ਉਂਗਲੀਆਂ ਚੀਨ ਵੱਲ ਉੱਠਣ ਲੱਗੀਆਂ ਸਨ। ਉਥੇ ਹੀ ਸ਼ਨੀਵਾਰ ਨੂੰ ਯੋਗ ਗੁਰੂ ਰਾਮਦੇਵ ਨੇ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
सचमुच चीन ने अमानवीय, अनैतिक और सारे विश्व को घोर संकट में डालने का कृत्य किया है। इसके लिए विश्व समुदाय द्वारा चीन को राजनैतिक और आर्थिक दण्ड दिया जाना चाहिए और इसका राजनैतिक और आर्थिक बहिष्कार करना चाहिए।
— स्वामी रामदेव (@yogrishiramdev) April 4, 2020
दुनिया के सबसे बड़े प्रजातंत्र भारत को कूटनीतिक पहल करनी चाहिए। @ANI https://t.co/mpuLwEwp9m
ਦਰਅਸਲ ਸਵਾਮੀ ਰਾਮਦੇਵ ਨੇ ਸ਼ਨੀਵਾਰ ਨੂੰ ਆਪਣੇ ਅਧਿਕਾਰਕ ਟਵੀਟਰ ਹੈਂਡਲ ਤੋਂ ਇਕ ਟਵੀਟ ਕੀਤਾ। ਜਿਸ 'ਚ ਉਨ੍ਹਾਂ ਨੇ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਲਈ ਗੁਆਂਢੀ ਦੇਸ਼ ਚੀਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਇਸ ਕਾਰਣ ਉਸ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦੀ ਅਪੀਲ ਵੀ ਕੀਤੀ ਹੈ।
ਰਾਮਦੇਵ ਨੇ ਭਾਰਤ ਨੂੰ ਪਹਿਲ ਕਰਨ ਲਈ ਕਿਹਾ
ਰਾਮਦੇਵ ਨੇ ਆਪਣੇ ਟਵੀਟਰ 'ਚ ਲਿਖਿਆ ਹੈ, 'ਸੱਚ-ਮੁੱਚ ਚੀਨ ਨੇ ਅਣਮਨੁੱਖੀ, ਅਨੈਤਿਕ ਤੇ ਸਾਰੇ ਵਿਸ਼ਵ ਨੂੰ ਆਫਤ 'ਚ ਪਾਉਣ ਦਾ ਕੰਮ ਕੀਤਾ ਹੈ। ਇਸ ਦੇ ਲਈ ਵਿਸ਼ਵ ਭਾਈਚਾਰੇ ਵੱਲੋਂ ਚੀਨ ਨੂੰ ਰਾਜਨੀਤਕ ਅਤੇ ਆਰਥਿਕ ਸਜ਼ਾ ਦੇਣੀ ਚਾਹੀਦੀ ਹੈ ਅਤੇ ਇਸ ਦਾ ਰਾਜਨੀਤਕ ਅਤੇ ਆਰਥਿਕ ਬਾਈਕਾਟ ਕਰਨਾ ਚਾਹੀਦਾ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਨੂੰ ਕੂਟਨੀਤਕ ਪਹਿਲ ਕਰਨੀ ਚਾਹੀਦੀ ਹੈ।'