ਬਾਬਾ ਰਾਮਦੇਵ ਨੇ ਔਰਤਾਂ ’ਤੇ ਕੀਤੀ ਟਿੱਪਣੀ ਲਈ ਮੰਗੀ ਮੁਆਫ਼ੀ
Monday, Nov 28, 2022 - 11:39 PM (IST)

ਮੁੰਬਈ (ਯੂ. ਐੱਨ. ਆਈ.) : ਯੋਗ ਗੁਰੂ ਬਾਬਾ ਰਾਮਦੇਵ ਨੇ ਮਹਾਰਾਸ਼ਟਰ ’ਚ ਇਕ ਸਮਾਗਮ ’ਚ ਔਰਤਾਂ ’ਤੇ ਆਪਣੀ ਕਥਿਤ ਟਿੱਪਣੀ ਲਈ ਸੋਮਵਾਰ ਨੂੰ ਅਫਸੋਸ ਪ੍ਰਗਟ ਕੀਤਾ ਅਤੇ ਮੁਆਫ਼ੀ ਮੰਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਔਰਤਾਂ ’ਤੇ ਕੀਤੀ ਗਈ ਉਨ੍ਹਾਂ ਦੀ ਟਿੱਪਣੀ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਰੈਗਿੰਗ ਤੋਂ ਬਚਣ ਲਈ ਵਿਦਿਆਰਥੀ ਨੇ ਅਪਣਾਇਆ ਖ਼ਤਰਨਾਕ ਤਰੀਕਾ, ਯੂਨਿਵਰਸਿਟੀ ਨੇ 18 ਪਾੜੇ ਕੀਤੇ ਬਰਖ਼ਾਸਤ
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਠਾਣੇ ’ਚ ਔਰਤਾਂ ਲਈ ਪਤੰਜਲੀ ਗਰੁੱਪ ਦੇ ਮੁਫ਼ਤ ਯੋਗਾ ਸਿਖਲਾਈ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਮਦੇਵ ਨੇ ਕਿਹਾ ਸੀ ਕਿ ਔਰਤਾਂ ਸਾੜੀਆਂ ’ਚ ਚੰਗੀਆਂ ਲੱਗਦੀਆਂ ਹਨ, ਉਹ ਸਲਵਾਰ ਸੂਟ ’ਚ ਵੀ ਚੰਗੀਆਂ ਲੱਗਦੀਆਂ ਹਨ ਅਤੇ ਮੈਨੂੰ ਲੱਗਦਾ ਹੈ ਕਿ ਉਹ ਕੁਝ ਵੀ ਨਾ ਪਹਿਨਣ ’ਤੇ ਵੀ ਚੰਗੀਆਂ ਲੱਗਦੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।