ਬਿਹਾਰ ਦੇ ਜ਼ਹਿਰੀਲੀ ਸ਼ਰਾਬ ਕਾਂਡ ਦਾ ਮਾਸਟਰਮਾਈਂਡ ਦਿੱਲੀ ’ਚ ਗ੍ਰਿਫਤਾਰ
Sunday, Jan 01, 2023 - 01:46 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਹਾਲ ਹੀ ਵਿਚ ਬਿਹਾਰ ਵਿਚ ਨਕਲੀ ਸ਼ਰਾਬ ਕਾਂਡ ਦੇ ਮਾਸਟਰਮਾਈਂਡ ਰਾਮਬਾਬੂ ਮਹਤੋ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਕਾਂਡ ਵਿਚ ਘੱਟੋ-ਘੱਟ 80 ਲੋਕਾਂ ਦੀ ਮੌਤ ਹੋ ਗਈ ਸੀ। ਦਿੱਲੀ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਮ ਬਾਬੂ ਸਾਰਨ ਜ਼ਿਲ੍ਹੇ ਦੇ ਮਸ਼ਰਕ ਪੁਲਸ ਸਟੇਸ਼ਨ ਅਤੇ ਈਸੂਪੁਰ ਪੁਲਸ ਸਟੇਸ਼ਨ ਵਿੱਚ ਦਰਜ ਦੋ ਮਾਮਲਿਆਂ ਵਿੱਚ ਮੁਲਜ਼ਮ ਹੈ। ਘਟਨਾ ਪਿੱਛੋਂ ਉਹ ਬਿਹਾਰ ਤੋਂ ਭੱਜ ਕੇ ਦਿੱਲੀ ਆ ਗਿਆ ਸੀ।
ਦਿੱਲੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮਹਾਤੋ ਇੱਥੇ ਕਿਤੇ ਲੁਕਿਆ ਹੋਇਆ ਹੈ। ਚੌਕਸੀ ਅਤੇ ਖਾਸ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਰਾਮਬਾਬੂ ਮਹਤੋ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਤ ਹੈ। ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ। ਬਿਹਾਰ ਵਿੱਚ ਮਨਾਹੀ ਕਾਰਨ ਉਸ ਨੂੰ ਜਲਦੀ ਅਤੇ ਆਸਾਨੀ ਨਾਲ ਪੈਸਾ ਕਮਾਉਣ ਦਾ ਵਿਚਾਰ ਆਇਆ ਅਤੇ ਉਸ ਨੇ ਕਥਿਤ ਤੌਰ ’ਤੇ ਨਕਲੀ ਸ਼ਰਾਬ ਬਣਾ ਕੇ ਵੇਚਣੀ ਸ਼ੁਰੂ ਕਰ ਦਿੱਤੀ