ਰਾਮਾਇਣ ਦੇ ਇਸ ਦ੍ਰਿਸ਼ ਨੇ ਪੜ੍ਹਾਇਆ ''ਸੋਸ਼ਲ ਡਿਸਟੈਂਸਿੰਗ'' ਦਾ ਪਾਠ, ਲੋਕਾਂ ਨੇ ਕੀਤੇ ਟਵੀਟ

Sunday, Apr 12, 2020 - 05:13 PM (IST)

ਰਾਮਾਇਣ ਦੇ ਇਸ ਦ੍ਰਿਸ਼ ਨੇ ਪੜ੍ਹਾਇਆ ''ਸੋਸ਼ਲ ਡਿਸਟੈਂਸਿੰਗ'' ਦਾ ਪਾਠ, ਲੋਕਾਂ ਨੇ ਕੀਤੇ ਟਵੀਟ

PunjabKesariਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਪੂਰਾ ਦੇਸ਼ ਇਸ ਸਮੇਂ ਲਾਕਡਾਊਨ ਹੈ। ਇਸ ਮਹਾਮਾਰੀ ਤੋਂ ਬਚਾ ਲਈ ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਇਕੋਂ-ਇਕ ਉਪਾਅ ਹੈ। ਇਨ੍ਹਾਂ ਦੋਹਾਂ ਦਾ ਪਾਲਣ ਕਰਨ ਨਾਲ ਹੀ ਅਸੀਂ ਇਸ ਮਹਾਮਾਰੀ ਵਿਰੁੱਧ ਜੰਗ ਨੂੰ ਜਿੱਤ ਸਕਦੇ ਹਾਂ। ਕਈ ਲੋਕ ਵਾਇਰਸ ਨੂੰ ਹਲਕੇ 'ਚ ਲੈ ਰਹੇ ਹਨ। ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਰਹੇ ਹਨ। ਅਜਿਹੇ ਲੋਕਾਂ ਨੂੰ ਪਾਠ ਪੜ੍ਹਾਉਂਦੀ ਦਿੱਸੀ ਰਾਮਾਨੰਦ ਸਾਗਰ ਦੀ ਰਾਮਾਇਣ। ਰਾਮਾਇਣ ਵਿਚ ਇਕ ਦ੍ਰਿਸ਼ ਨੇ ਕੁਝ ਅਜਿਹਾ ਪ੍ਰਭਾਵ ਪਾਇਆ ਕਿ ਲੋਕ ਬੋਲੇ 'ਪ੍ਰਭੂ' ਅਸੀਂ ਸਿੱਖ ਗਏ। 

PunjabKesari

ਦਰਅਸਲ ਕੋਰੋਨਾ ਵਾਇਰਸ ਦਰਮਿਆਨ ਦਰਸ਼ਕਾਂ ਨੂੰ ਫਿਰ ਤੋਂ ਦੂਰਦਰਸ਼ਨ 'ਤੇ ਰਾਮਾਇਣ ਦੇਖਣ ਦਾ ਮੌਕਾ ਮਿਲਿਆ ਹੈ। ਅੱਜ ਦੇ ਐਪੀਸੋਡ ਦੀ ਲੋਕਾਂ ਨੂੰ ਬੇਸਬਰੀ ਨਾਲ ਉਡੀਕ ਸੀ। ਇਸ ਵਿਚ ਵਾਨਰ ਸੈਨਾ ਦੇ ਯੁਵਰਾਜ ਅੰਗਦ, ਸ਼੍ਰੀਰਾਮ ਦਾ ਸੰਦੇਸ਼ ਲੈ ਕੇ ਰਾਜਦੂਤ ਬਣ ਜਾਂਦੇ ਹਨ ਪਰ ਜਦੋਂ ਰਾਵਣ ਉਨ੍ਹਾਂ ਨੂੰ ਬੈਠਣ ਲਈ ਆਸਨ ਨਹੀਂ ਦਿੰਦੇ ਹਨ ਤਾਂ ਉਹ ਖੁਦ ਹੀ ਪੂਛ ਦਾ ਆਕਾਰ ਵਧਾ ਕੇ ਉਸ ਦਾ ਆਸਨ ਬਣਾ ਕੇ ਉੱਥੇ ਹੀ ਬੈਠ ਜਾਂਦੇ ਹਨ। ਇਹ ਆਸਨ ਰਾਵਣ ਦੇ ਆਸਨ ਤੋਂ ਵੀ ਉੱਚਾ ਹੁੰਦਾ ਹੈ। ਇਹ ਦੇਖ ਕੇ ਰਾਵਣ ਸਮੇਤ ਸਾਰੇ ਅਸੁਰ ਹੈਰਾਨ ਰਹਿ ਜਾਂਦੇ ਹਨ। 

PunjabKesari

ਇਸ ਐਪੀਸੋਡ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਜਿਵੇਂ ਭੂਚਾਲ ਜਿਹਾ ਆ ਗਿਆ। ਟਵਿੱਟਰ 'ਤੇ ਅੰਗਦ ਟਰੈਡ ਕਰਨ ਲੱਗਾ। ਕੋਈ ਇਸ ਨੂੰ ਜ਼ਿੰਦਗੀ ਦਾ ਸਬਕ ਦੱਸ ਰਿਹਾ ਹੈ ਤਾਂ ਕੋਈ ਸੋਸ਼ਲ ਡਿਸਟੈਂਸਿੰਗ ਦਾ ਵਧੀਆ ਤਰੀਕਾ। ਲੋਕਾਂ ਨੇ ਅੰਗਦ ਦੇ ਇਸ ਪਾਠ 'ਤੇ ਦਿੱਤੀ ਅਜਿਹੀ ਪ੍ਰਤੀਕਿਰਿਆ।

PunjabKesari


author

Tanu

Content Editor

Related News