''ਖਰਾਬ ਪਾਣੀ'' ਨੂੰ ਲੈ ਕੇ ਕੇਜਰੀਵਾਲ ਨੂੰ ਪਾਸਵਾਨ ਦਾ ਜਵਾਬ, ਸੈਂਪਲ ਲਿਸਟ ਕੀਤੀ ਸ਼ੇਅਰ

11/19/2019 4:26:49 PM

ਨਵੀਂ ਦਿੱਲੀ— ਦਿੱਲੀ 'ਚ ਪ੍ਰਦੂਸ਼ਣ ਤੋਂ ਬਾਅਦ ਪਾਣੀ 'ਤੇ ਸਿਆਸੀ ਘਮਾਸਾਨ ਜਾਰੀ ਹੈ। ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਨੇ ਪਾਣੀ ਦੇ ਸੈਂਪਲ ਲੈਣ 'ਤੇ ਸਵਾਲ ਚੁੱਕਦੇ ਹੋਏ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਚੁਣੌਤੀ ਦਿੱਤੀ ਸੀ। ਹੁਣ ਇਸ ਦੇ ਜਵਾਬ 'ਚ ਕੇਂਦਰੀ ਮੰਤਰੀ ਨੇ ਟਵੀਟ ਕਰ ਕੇ ਉਨ੍ਹਾਂ ਨੂੰ 11 ਥਾਂਵਾਂ ਦੀ ਲਿਸਟ ਜਾਰੀ ਕੀਤੀ ਹੈ, ਜਿੱਥੋਂ ਸੈਂਪਲ ਇਕੱਠੇ ਕੀਤੇ ਗਏ ਸਨ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ ਲੋਕ ਸਭਾ 'ਚ ਜਵਾਬ ਦਿੰਦੇ ਹੋਏ ਵੀ ਕਿਹਾ ਸੀ ਕਿ ਸਰਕਾਰ ਦਾ ਮਕਸਦ ਕਿਸੇ ਨੂੰ ਨੀਚਾ ਦਿਖਾਉਣਾ ਨਹੀਂ ਸਗੋਂ ਹਰੇਕ ਨਾਗਰਿਕ ਤੱਕ ਸਵੱਛ ਪੀਣ ਵਾਲਾ ਪਾਣੀ ਪਹੁੰਚਾਉਣਾ ਹੈ।
PunjabKesariਲਿਸਟ ਕੀਤੀ ਜਾਰੀ
ਦਿੱਲੀ ਦੇ ਮੁੱਖ ਮੰਤਰੀ ਨੇ ਪਾਣੀ ਦੀ ਗੁਣਵੱਤਾ ਖਰਾਬ ਹੋਣ ਦੇ ਡਾਟਾ 'ਤੇ ਸਵਾਲ ਚੁੱਕਿਆ ਸੀ। ਇਸ ਦੇ ਜਵਾਬ 'ਚ ਕੇਂਦਰੀ ਮੰਤਰੀ ਨੇ ਟਵੀਟ ਕੀਤਾ,''ਅਰਵਿੰਦ ਕੇਜਰੀਵਾਲ ਅਤੇ ਇਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਵਲੋਂ ਦਿੱਲੀ ਦੇ ਪਾਣੀ ਦੀ ਗੁਣਵੱਤਾ 'ਤੇ ਬੀ.ਆਈ.ਐੱਸ. (ਭਾਰਤੀ ਮਾਨਕ ਬਿਊਰੋ) ਦੀ ਜਾਂਚ ਰਿਪੋਰਟ ਦੇ ਸੰਬੰਧ 'ਚ ਵੱਖ-ਵੱਖ ਮਾਧਿਅਮਾਂ ਨਾਲ ਸਵਾਲ ਚੁੱਕੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਕਿੱਥੋਂ ਪਾਣੀ ਦੇ ਸੈਂਪਲ ਲਏ ਗਏ ਇਹ ਵੀ ਪਤਾ ਨਹੀਂ ਹੈ। ਇਹ ਹਨ ਉਨ੍ਹਾਂ 11 ਥਾਂਵਾਂ ਦੇ ਨਾਂ-ਪਤੇ, ਜਿੱਥੋਂ ਸੈਂਪਲ ਲਏ ਗਏ।'' ਇਸ ਟਵੀਟ ਨਾਲ ਪਾਸਵਾਨ ਨੇ ਪੂਰੀ ਲਿਸਟ ਵੀ ਜਾਰੀ ਕੀਤੀ ਹੈ।
 

ਲੋਕ ਸਭਾ 'ਚ ਦਿੱਤਾ ਸੀ ਸਵਾਲ ਦਾ ਦਿੱਤਾ ਜਵਾਬ
ਕੇਂਦਰੀ ਮੰਤਰੀ ਨੇ ਅੱਜ ਲੋਕ ਸਭਾ 'ਚ ਵੀ ਪਾਣੀ ਨਾਲ ਜੁੜੇ ਸਵਾਲ 'ਤੇ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ,''ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ 'ਚ ਬੀ.ਆਈ.ਐੱਸ. ਵਲੋਂ ਜਾਰੀ ਦਿੱਲੀ 'ਚ ਪਾਣੀ ਦੀ ਗੁਣਵੱਤਾ ਰਿਪੋਰਟ 'ਤੇ ਚੁੱਕੇ ਜਾ ਰਹੇ ਸਵਾਲ 'ਤੇ ਮੈਂ ਵਿਸਥਾਰ ਨਾਲ ਜਵਾਬ ਦਿੱਤਾ। ਮੈਂ ਲੋਕ ਸਭਾ ਦੇ ਮੇਜ਼ ਤੋਂ ਐਲਾਨ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਮੁੜ ਪਾਣੀ ਦੇ ਨਮੂਨਿਆਂ ਦੀ ਜਾਂਚ ਹੇਤੂ ਆਪਣਾ ਪ੍ਰਤੀਨਿਧੀ ਨਾਮਜ਼ਦ ਕਰਨ। ਬੀ.ਆਈ.ਐੱਸ. ਦੀ ਉੱਚ ਪੱਧਰੀ ਟੀਮ ਉਨ੍ਹਾਂ ਨਾਲ ਫਿਰ ਤੋਂ ਨਮੂਨੇ ਲੈ ਕੇ ਜਿੱਥੇ ਭਾਵੇਂ ਉੱਥੋਂ ਜਾਂਚ ਕਰਨ ਲਈ ਤਿਆਰ ਹੈ।''
 

ਸਵੱਛ ਪੀਣ ਵਾਲਾ ਪਾਣੀ ਉਪਲੱਬਧ ਹੋਵੇ
ਆਮ ਆਦਮੀ ਪਾਰਟੀ ਵਲੋਂ ਪਾਣੀ ਦੇ ਮੁੱਦੇ 'ਤੇ ਰਾਜਨੀਤੀ ਕਰਨ ਦੇ ਦੋਸ਼ਾਂ 'ਤੇ ਵੀ ਲੋਕ ਸਭਾ 'ਚ ਪਾਸਵਾਨ ਨੇ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ,''ਸਾਡਾ ਮਕਸਦ ਹੈ ਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਵੱਛ ਪੀਣ ਵਾਲਾ ਪਾਣੀ ਉਪਲੱਬਧ ਹੋਵੇ। ਅਸੀਂ ਕਿਸੇ ਨੂੰ ਨੀਚਾ ਦਿਖਾਉਣਾ ਨਹੀਂ ਸਗੋਂ ਇਹ ਚਾਹੁੰਦੇ ਹਨ ਕਿ ਸਾਰੀਆਂ ਰਾਜ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਅਤੇ ਆਪਣੇ ਨਾਗਰਿਕਾਂ ਨੂੰ ਸਵੱਛ ਅਤੇ ਸੁਰੱਖਿਅਤ ਪਾਣੀ ਯਕੀਨੀ ਕਰਨ।''


DIsha

Content Editor

Related News