ਸਰਕਾਰ ਦੀ ਇਸ ਐਪ ਜ਼ਰੀਏ ਜਾਣੋ ਸੋਨਾ ਖਰਾ ਹੈ ਜਾਂ ਖੋਟਾ

Tuesday, Jul 28, 2020 - 12:10 PM (IST)

ਸਰਕਾਰ ਦੀ ਇਸ ਐਪ ਜ਼ਰੀਏ ਜਾਣੋ ਸੋਨਾ ਖਰਾ ਹੈ ਜਾਂ ਖੋਟਾ

ਨਵੀਂ ਦਿੱਲੀ (ਭਾਸ਼ਾ) : ਖ਼ਪਤਕਾਰ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਸੋਮਵਾਰ ਨੂੰ ਇਕ ਮੋਬਾਇਲ ਐਪ ਬੀ.ਆਈ.ਐੱਸ.-ਕੇਅਰ ਦੀ ਪੇਸ਼ਕਸ਼ ਕੀਤੀ, ਜਿਸ ਦੀ ਵਰਤੋਂ ਖ਼ਪਤਕਾਰ, ਆਈ.ਐਸ.ਆਈ. ਅਤੇ ਹਾਲਮਾਰਕ ਗੁਣਵੱਤਾ ਪ੍ਰਮਾਣਿਤ ਉਤਪਾਦਾਂ ਦੀ ਪ੍ਰਮਾਣਿਕਤਾ ਦੀ ਜਾਂਚ ਲਈ ਕਰ ਸਕਦੇ ਹਨ। ਮੰਤਰੀ ਨੇ ਮਾਨਕੀਕਰਨ ਦੇ ਸੰਦਰਭ ਵਿਚ ਅਨੁਕੂਲਤਾ ਮੁਲਾਂਕਣ ਅਤੇ ਸਿਖਲਾਈ 'ਤੇ ਭਾਰਤੀ ਮਾਣਕ ਬਿਊਰੋ (ਬੀ.ਆਈ.ਐੱਸ.) ਦੇ 3 ਪੋਰਟਲ ਦੀ ਵੀ ਪੇਸ਼ਕਸ਼ ਕੀਤੀ, ਜਿਨ੍ਹਾਂ ਨੂੰ ਖ਼ਪਤਕਾਰ ਅਤੇ ਅੰਸ਼ਧਾਰਕ http://www.manakonline.in ਜ਼ਰੀਏ ਲਾਗ-ਇਨ ਕਰ ਸਕਦੇ ਹਨ।


ਬੀ.ਆਈ.ਐੱਸ. ਦੇਸ਼ ਵਿਚ ਮਾਣਕ ਨਿਰਧਾਰਤ ਕਰਣ ਵਾਲੀ ਰਾਸ਼ਟਰੀ ਮਾਣਕ ਸੰਸਥਾ ਹੈ। ਹੁਣ ਤੱਕ ਇਸ ਨੇ 358 ਉਤਪਾਦਾਂ ਲਈ 20,866 ਮਾਣਕ ਅਤੇ ਲਾਜ਼ਮੀ ਮਾਣਕ ਨਿਰਧਾਰਤ ਕੀਤੇ ਹਨ। ਆਈ.ਐੱਸ.ਆਈ. ਮਾਰਕ 1955 ਨਾਲ ਭਾਰਤ ਵਿਚ ਉਦਯੋਗਿਕ ਉਤਪਾਦਾਂ ਲਈ ਇਕ ਮਾਣਕ-ਅਨੁਪਾਲਨ ਦਾ ਚਿੰਨ੍ਹ ਹੈ। ਹਾਲਮਾਰਕ ਸੋਨੇ ਦੇ ਗਹਿਣਿਆਂ ਲਈ ਗੁਣਵੱਤਾ ਸਰਟੀਫਿਕੇਸ਼ਨ ਹੈ। ਇਸ ਪੇਸ਼ਕਸ਼ ਦੇ ਬਾਅਦ ਪਾਸਵਾਨ ਨੇ ਕਿਹਾ ਕਿ ਸਰਕਾਰ ਨੇ ਉਪਭੋਗਤਾਵਾਂ ਦੇ ਹਿੱਤਾਂ ਦੀ ਰੱਖਿਆ ਲਈ ਕਈ ਕਦਮ ਚੁੱਕੇ ਹਨ। ਬੀ.ਆਈ.ਐੱਸ.-ਕੇਅਰ ਮੋਬਾਇਲ ਐਪ 'ਤੇ, ਖ਼ਪਤਕਾਰ ਆਈ.ਐੱਸ.ਆਈ. ਅਤੇ ਹਾਲਮਾਰਕ ਕੁਆਲਟੀ ਸਰਟੀਫਾਈਡ ਉਤਪਾਦਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਸਕਦੇ ਹਨ ਅਤੇ ਸ਼ਿਕਾਇਤਾਂ ਨੂੰ ਵੀ ਦਰਜ ਕਰਾ ਸਕਦੇ ਹਨ। ਹਿੰਦੀ ਅਤੇ ਅੰਗਰੇਜ਼ੀ ਵਿਚ ਕੰਮ ਕਰਣ ਵਾਲੇ ਇਸ ਏਪ ਨੂੰ ਕਿਸੇ ਵੀ ਐਂਡਰਾਇਡ ਫੋਨ 'ਤੇ ਚਲਾਇਆ ਜਾ ਸਕਦਾ ਹੈ ਅਤੇ ਇਸ ਨੂੰ ਗੁਗਲ ਪਲੇਅ ਸਟੋਰ ਤੋਂ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਵਿਦੇਸ਼ਾਂ 'ਚ ਵਧੀ ਭਾਰਤੀ ਹਲਦੀ ਦੀ ਮੰਗ, 'ਇਮਿਊਨਿਟੀ ਬੂਸਟਰ' ਲਈ ਹੋ ਰਿਹੈ ਇਸਤੇਮਾਲ

ਪਾਸਵਾਨ ਨੇ ਇਹ ਵੀ ਜ਼ਿਕਰ ਕੀਤਾ ਕਿ ਬੀ.ਆਈ.ਐੱਸ. 'ਕੰਜ਼ਿਊਮਰ ਅੰਗੇਜਮੈਂਟ' 'ਤੇ ਇਕ ਪੋਰਟਲ ਵਿਕਸਿਤ ਕਰ ਰਿਹਾ ਹੈ, ਜੋ ਖ਼ਪਤਕਾਰ ਸਮੂਹਾਂ ਦੇ ਆਨਲਾਈਨ ਪੰਜੀਕਰਣ, ਪ੍ਰਸਤਾਵਾਂ ਨੂੰ ਜਮ੍ਹਾ ਕਰਾਉਣ ਅਤੇ ਉਸ ਦੀ ਪ੍ਰਵਾਨਗੀ ਅਤੇ ਸ਼ਿਕਾਇਤ ਪ੍ਰਬੰਧਨ ਦੀ ਸਹੂਲਤ ਪ੍ਰਦਾਨ ਕਰੇਗਾ। ਇਕ ਰਾਸ਼ਟਰ, ਇਕ ਮਾਣਕ ਦੇ ਬਾਰੇ ਵਿਚ ਮੰਤਰੀ ਨੇ ਕਿਹਾ ਕਿ ਬੀ.ਆਈ.ਐੱਸ. ਨੇ ਮਾਣਕ ਨਿਰਮਾਣ ਨੂੰ ਇਕਜੁੱਟ ਕਰਨ ਦੇ ਉਦੇਸ਼ ਨਾਲ ਦੇਸ਼ ਵਿਚ ਹੋਰ ਮਾਣਕ ਵਿਕਾਸ ਸੰਗਠਨਾਂ ਦੀ ਮਾਨਤਾ ਲਈ ਇਕ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ, 'ਇਸ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਨੂੰ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਵੱਖ ਤੋਂ ਇਕ ਬਿਆਨ ਵਿਚ ਮੰਤਰੀ ਨੇ ਕਿਹਾ ਕਿ ਨਿਰਯਾਤ ਅਤੇ ਆਯਾਤ ਨੂੰ ਨਿਯਮਤ ਕਰਣ ਲਈ ਗੈਰ-ਸ਼ੁਲਕ ਰੁਕਾਵਟਾਂ ਦੀ ਵਰਤੋਂ 'ਤੇ ਸਰਕਾਰ ਦਾ ਜ਼ੋਰ ਹੈ। ਉਨ੍ਹਾਂ ਨੇ ਮਾਨਕਾਂ ਨੂੰ ਲਾਜ਼ਮੀ ਬਣਾਉਣ ਲਈ ਗੁਣਵੱਤਾ ਨਿਯੰਤਰਨ ਹੁਕਮਾਂ ਦੇ ਨਿਰਮਾਣ ਵਿਚ ਬੀ.ਆਈ.ਐਸ. ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਬੀ.ਆਈ.ਐੱਸ. ਨੇ 368 ਉਤਪਾਦਾਂ ਲਈ ਕਿਊਸੀਓ ਜਾਰੀ ਕਰਣ ਵਿਚ ਮਦਦ ਕਰਣ ਲਈ ਵੱਖ-ਵੱਖ ਮੰਤਰਾਲਿਆ ਅਤੇ ਵਿਭਾਗਾਂ ਨਾਲ ਸਰਗਰਮ ਰੂਪ ਨਾਲ ਸਹਿਯੋਗ ਕੀਤਾ ਹੈ। ਉਨ੍ਹਾਂ ਦੱਸਿਆ ਕਿ 239 ਉਤਪਾਦਾਂ ਲਈ ਕਿਊਸੀਓ ਤਿਆਰ ਕਰਣ 'ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ, 'ਮਾਨਕਾਂ ਦੇ ਲਾਜ਼ਮੀ ਹੋਣ ਦੇ ਬਾਅਦ, ਘਰੇਲੂ ਅਤੇ ਵਿਦੇਸ਼ੀ, ਦੋਵੇਂ ਹੀ ਨਿਰਮਾਤਾਵਾਂ ਨੂੰ ਉਨ੍ਹਾਂ ਦਾ ਅਨੁਪਾਲਨ ਕਰਣਾ ਹੋਵੇਗਾ।

ਇਹ ਵੀ ਪੜ੍ਹੋ : ਮਿਸਰ 'ਚ 5 TikTok ਸਟਾਰਸ ਨੂੰ ਜਨਤਕ ਨੈਤਿਕਤਾ ਦੀ ਉਲੰਘਣਾ ਦੇ ਦੋਸ਼ 'ਚ ਹੋਈ ਜੇਲ੍ਹ


author

cherry

Content Editor

Related News