ਰਾਮ ਮੰਦਰ ਦੇ ਨਿਰਮਾਣ ਲਈ ਸਾਰੇ ਭਾਈਚਾਰਿਆਂ ਤੋਂ ਦਾਨ ਰਾਸ਼ੀ ਸਵੀਕਾਰ ਕੀਤੀ ਜਾਵੇਗੀ

07/26/2020 2:36:41 PM

ਬੈਂਗਲੁਰੂ- ਰਾਮ ਮੰਦਰ ਦੇ ਨਿਰਮਾਣ ਦੀ ਸਾਂਭ-ਸੰਭਾਲ ਲਈ ਕੇਂਦਰ ਸਰਕਾਰ ਵਲੋਂ ਬਣਾਏ ਗਏ ਰਾਮ ਜਨਮ ਭੂਮੀ ਤੀਰਥ ਖੇਤਰ ਨਿਆਸ ਦੇ ਇਕ ਮੈਂਬਰ ਨੇ ਐਤਵਾਰ ਨੂੰ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਬਣਾਉਣ ਲਈ ਨਾ ਸਿਰਫ਼ ਹਿੰਦੂਆਂ ਤੋਂ ਸਗੋਂ ਸਾਰੇ ਭਾਈਚਾਰਿਆਂ ਤੋਂ ਦਾਨ ਸਵੀਕਾਰ ਕੀਤਾ ਜਾਵੇਗਾ। ਕਰਨਾਟਕ 'ਚ ਉਡੁਪੀ ਸਥਿਤ ਪੇਜਾਵਰ ਮਠ ਦੇ ਮੁਖਈ ਵਿਸ਼ਵਪ੍ਰਸੰਨ ਤੀਰਥ ਸਵਾਮੀ ਨੇ ਕਿਹਾ ਕਿ ਅਜਿਹਾ ਸੁਝਾਅ ਦਿੱਤਾ ਗਿਆ ਹੈ ਕਿ ਧਨ ਜੁਟਾਉਣ ਦੀਆਂ ਕੋਸ਼ਿਸ਼ਾਂ ਦੇ ਅਧੀਨ ਹਰ ਵਿਅਕਤੀ ਤੋਂ 10 ਰੁਪਏ ਅਤੇ ਹਰ ਪਰਿਵਾਰ ਤੋਂ 100 ਰੁਪਏ ਲਏ ਜਾਣ। ਉਹ ਹਾਲ ਹੀ 'ਚ ਟਰੱਸਟ ਦੀ ਇਕ ਡਿਜ਼ੀਟਲ ਬੈਠਕ 'ਚ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ,''ਇਹ ਸਿਰਫ਼ ਇਕ ਸੁਝਾਅ ਹੈ ਨਾ ਕਿ ਟੈਕਸ ਦੀ ਤਰ੍ਹਾਂ ਹੈ। ਇਹ ਉਨ੍ਹਾਂ ਲੋਕਾਂ ਲਈ ਇਕ ਰੂਪਰੇਖਾ ਹੈ, ਜੋ ਮੰਦਰ ਦੇ ਨਿਰਮਾਣ 'ਚ ਹਿੱਸ ਲੈਣ ਦੇ ਇਛੁੱਕ ਹਨ।'' 

ਉਨ੍ਹਾਂ ਨੇ ਕਿਹਾ,''ਅਸੀਂ ਹਰ ਉਸ ਵਿਅਕਤੀ ਤੋਂ ਦਾਨ ਸਵੀਕਾਰ ਕਰਾਂਗੇ, ਜਿਨ੍ਹਾਂ ਦੀ ਭਗਵਾਨ ਰਾਮ ਦੇ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਹੈ।'' ਵਿਸ਼ਵਪ੍ਰਸੰਨ ਤੀਰਥ ਸਵਾਮੀ ਤੋਂ ਇਹ ਪੁੱਛਿਆ ਗਿਆ ਸੀ ਕਿ ਕੀ ਸਾਰੇ ਭਾਈਚਾਰਿਆਂ ਦਾ ਦਾਨ ਸਵੀਕਾਰ ਕੀਤਾ ਜਾਵੇਗਾ। ਪੇਜਾਵਰ ਸਵਾਮੀਜੀ ਨੇ ਕਿਹਾ ਕਿ ਅਜਿਹਾ ਸੁਝਾਅ ਹੈ ਕਿ ਹਰ ਵਿਅਕਤੀ ਤੋਂ 10 ਰੁਪਏ ਅਤੇ ਹਰੇਕ ਪਰਿਵਾਰ ਤੋਂ 100 ਰੁਪਏ ਦੀ ਦਾਨ ਰਾਸ਼ੀ ਸਵੀਕਾਰ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਟਰੱਸਟ ਕਿੰਨੀ ਵੀ ਦਾਨ ਰਾਸ਼ੀ ਨੂੰ ਸਵੀਕਾਰ ਕਰੇਗਾ, ਭਾਵੇਂ ਇਕ ਰੁਪਏ ਹੋਵੇ ਜਾਂ ਇਕ ਕਰੋੜ ਰੁਪਏ ਹੋਵੇ। ਉਨ੍ਹਾਂ ਅਨੁਸਾਰ ਮੰਦਰ ਦੇ ਨਿਰਮਾਣ 'ਚ 300 ਕਰੋੜ ਰੁਪਏ ਦਾ ਖਰਚ ਆਉਣ ਦਾ ਅਨੁਮਾਨ ਹੈ ਅਤੇ ਮੰਦਰ ਨਾਲ ਸੰਬੰਧਤ ਗਤੀਵਿਧੀਆਂ ਲਈ ਨੇੜਲੇ ਇਲਾਕਿਆਂ ਦੇ ਵਿਕਾਸ ਲਈ ਕਰੀਬ 1000 ਕਰੋੜ ਰੁਪਏ ਵਾਧੂ ਧਨ ਰਾਸ਼ੀ ਦੀ ਜ਼ਰੂਰਤ ਹੋਵੇਗੀ। ਮੰਦਰ ਦਾ ਨੀਂਹ ਪੱਥਰ ਅਗਲੇ ਹਫ਼ਤੇ ਰੱਖਿਆ ਜਾਣਾ ਹੈ।


DIsha

Content Editor

Related News