ਰਾਮ ਰਹੀਮ ਦੇ ਸੁਰੱਖਿਆ ਗਾਰਡ ਨੇ ਕੀਤੀ ਖੁਦਕੁਸ਼ੀ

Thursday, Oct 11, 2018 - 12:02 PM (IST)

ਰਾਮ ਰਹੀਮ ਦੇ ਸੁਰੱਖਿਆ ਗਾਰਡ ਨੇ ਕੀਤੀ ਖੁਦਕੁਸ਼ੀ

ਹਰਿਆਣਾ— ਗੁਰਮੀਤ ਰਾਮ ਰਹੀਮ ਦੇ ਸੁਰੱਖਿਆ ਗਾਰਡ ਨੇ ਸਿਰਸਾ 'ਚ ਖੁਦਕੁਸ਼ੀ ਕਰ ਲਈ। ਮ੍ਰਿਤਕ ਰਾਮ ਸਿੰਘ ਹਰਿਆਣਾ ਪੁਲਸ ਦਾ ਸਾਬਕਾ ਜਵਾਨ ਸੀ। ਪੰਚਕੂਲਾ ਹਿੰਸਾ ਦੇ ਬਾਅਦ ਰਾਮ ਸਿੰਘ ਨੂੰ ਹਰਿਆਣਾ ਪੁਲਸ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕੀਤੀ ਹੈ। ਪੁਲਸ ਨੇ ਮ੍ਰਿਤਕ ਰਾਮ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਮ੍ਰਿਤਕ ਸ਼ੱਕਰ ਮੰਦੋਰੀ ਦਾ ਰਹਿਣ ਵਾਲਾ ਸੀ।


Related News