ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਗਮ 'ਚ ਲਾਈ ਡੁਬਕੀ
Wednesday, Jan 22, 2025 - 07:29 AM (IST)
ਮਹਾਕੁੰਭ ਨਗਰ (ਭਾਸ਼ਾ) : ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਤ੍ਰਿਵੇਣੀ ਸੰਗਮ ਵਿਚ ਇਸ਼ਨਾਨ ਕੀਤਾ। ਉਨ੍ਹਾਂ ਆਪਣੀ ਪਤਨੀ ਅਤੇ ਬੇਟੀ ਦੇ ਨਾਲ ਸੰਗਮ ਦੇ ਪਵਿੱਤਰ ਜਲ ਧਾਰਾ ਵਿੱਚ ਇਸ਼ਨਾਨ ਕੀਤਾ।
ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਨੰਦ ਗੋਪਾਲ ਗੁਪਤਾ ਦੇ ਲੋਕ ਸੰਪਰਕ ਅਧਿਕਾਰੀ (ਪੀਆਰਓ) ਬਾਲਾਜੀ ਨੇ ਕਿਹਾ ਕਿ ਮੰਤਰੀ ਨੇ ਸੰਗਮ ਘਾਟ 'ਤੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਨੂੰ ਨਹਾਉਣ 'ਚ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਇਸ਼ਨਾਨ ਕਰਨ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਨੇ ਆਪਣੇ ਪਰਿਵਾਰ ਸਮੇਤ ਮੰਤਰ ਜਾਪ ਕਰਦੇ ਹੋਏ ਮਾਂ ਗੰਗਾ, ਯਮੁਨਾ ਅਤੇ ਅਦਿੱਖ ਸਰਸਵਤੀ ਦੀ ਪੂਜਾ ਕੀਤੀ। ਇਸ਼ਨਾਨ ਅਤੇ ਪੂਜਾ-ਪਾਠ ਕਰਨ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਮੇਲਾ ਖੇਤਰ ਦੇ ਸੈਕਟਰ-24 ਸਥਿਤ ਨੰਦੀ ਸੇਵਾ ਸੰਸਥਾਨ ਦੇ ਡੇਰੇ 'ਚ ਪਹੁੰਚੇ ਜਿੱਥੇ ਉਨ੍ਹਾਂ ਨੇ ਕੈਂਪ ਦਾ ਉਦਘਾਟਨ ਕੀਤਾ।
ਇਹ ਵੀ ਪੜ੍ਹੋ : ਕੁੰਭਨਗਰੀ 'ਚ UP ਦਾ ਪਹਿਲਾ ਡਬਲ ਡੇਕਰ ਬੱਸ ਰੈਸਟੋਰੈਂਟ ਸ਼ੁਰੂ, ਸ਼ੁੱਧ ਸ਼ਾਕਾਹਾਰੀ ਭੋਜਨ ਦਾ ਲੈ ਸਕੋਗੇ ਲੁਤਫ਼
ਪੀਆਰਓ ਨੇ ਦੱਸਿਆ ਕਿ ਮੰਤਰੀ ਨੰਦੀ ਨੇ ਸੰਗਮ ਇਲਾਕੇ ਦੇ ਵੀ. ਆਈ. ਪੀ ਘਾਟ ਵਿਖੇ ਪ੍ਰਸਿੱਧ ਕਵੀ ਡਾ. ਕੁਮਾਰ ਵਿਸ਼ਵਾਸ ਦਾ ਵੀ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਮਾਂ ਗੰਗਾ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਵਿਸ਼ਵਾਸ ਨੇ ਮੰਤਰੀ ਨੰਦੀ ਦੇ ਨਾਲ ਪਵਿੱਤਰ ਧਾਰਾ ਵਿੱਚ ਇਸ਼ਨਾਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8