ਜਲਦੀ ਹੀ ਹੋਵੇਗੀ ਉਪ-ਰਾਸ਼ਟਰਪਤੀ ਚੋਣ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਪ੍ਰਕਿਰਿਆ

Thursday, Jul 31, 2025 - 06:44 PM (IST)

ਜਲਦੀ ਹੀ ਹੋਵੇਗੀ ਉਪ-ਰਾਸ਼ਟਰਪਤੀ ਚੋਣ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਪ੍ਰਕਿਰਿਆ

ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਚੋਣ ਕਮਿਸ਼ਨ ਨੇ ਉਪ-ਰਾਸ਼ਟਰਪਤੀ ਚੋਣ ਲਈ ਇਲੈਕਟੋਰਲ ਕਾਲਜ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਹ ਚੋਣ ਜਗਦੀਪ ਧਨਖੜ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਕਾਰਨ ਜ਼ਰੂਰੀ ਹੋ ਗਈ ਹੈ। ਕਮਿਸ਼ਨ ਨੇ ਵੀਰਵਾਰ ਨੂੰ ਇਸਦੀ ਜਾਣਕਾਰੀ ਦਿੱਤੀ ਹੈ। ਭਾਰਤ ਦੇ ਉਪ-ਰਾਸ਼ਟਰਪਤੀ ਦੀ ਚੋਣ ਇਕ ਇਲੈਕਟੋਰਲ ਕਾਲਜ ਵੱਲੋਂ ਕੀਤੀ ਜਾਂਦੀ ਹੈ, ਜਿਸ ਵਿਚ ਰਾਜ ਸਭਾ ਦੇ ਚੁਣੇ ਹੋਏ ਮੈਂਬਰ, ਨਾਮਜ਼ਦ ਮੈਂਬਰ ਅਤੇ ਲੋਕ ਸਭਾ ਦੇ ਚੁਣੇ ਹੋਏ ਮੈਂਬਰ ਸ਼ਾਮਲ ਹੁੰਦੇ ਹਨ। 

ਇਹ ਵੀ ਪੜ੍ਹੋ - ਸ਼ਰਮਨਾਕ ਹਰਕਤ : ਪੈਰ ਸਾਫ਼ ਕਰਨ ਵਾਲੇ ਡੋਰਮੈਟ 'ਤੇ ਲਗਾ 'ਤੀ ਭਗਵਾਨ ਜਗਨਨਾਥ ਦੀ ਤਸਵੀਰ

ਇਕ ਬਿਆਨ ਵਿਚ ਚੋਣ ਅਥਾਰਟੀ ਨੇ ਕਿਹਾ ਕਿ ਉਸਨੇ 2025 ਦੀ ਉਪ-ਰਾਸ਼ਟਰਪਤੀ ਚੋਣ ਲਈ ਇਲੈਕਟਰੋਲ ਕਾਲਜ ਦੀ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਇਲੈਕਟਰੋਲ ਕਾਲਜ ਦੀ ਸੂਚੀ ਨੋਟੀਫਿਕੇਸ਼ਨ ਦੀ ਮਿਤੀ ਤੋਂ ਚੋਣ ਕਮਿਸ਼ਨ ਦਫ਼ਤਰ ਵਿਚ ਸਥਾਪਤ ਇਕ ਕਾਊਂਟਰ ’ਤੇ ਖਰੀਦ ਲਈ ਉਪਲਬਧ ਹੋਵੇਗੀ, ਜਿਸਦਾ ਐਲਾਨ ਜਲਦੀ ਹੀ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਧਨਖੜ ਨੇ ਆਪਣੇ ਕਾਰਜਕਾਲ ਦੀ ਸਮਾਪਤੀ ਤੋਂ ਲੱਗਭਗ 2 ਸਾਲ ਪਹਿਲਾਂ 21 ਜੁਲਾਈ ਨੂੰ ਉਪ-ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ - ਸੈਰ ਕਰ ਰਹੀ ਔਰਤ 'ਤੇ ਪਾਲਤੂ ਕੁੱਤੇ ਨੇ ਕਰ 'ਤਾ ਹਮਲਾ, ਵੀਡੀਓ ਦੇਖ ਉੱਡ ਜਾਣਗੇ ਤੁਹਾਡੇ ਹੋਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News