''ਆਪ'' ਦੇ ਸਾਬਕਾ ਕੌਂਸਲਰ ਰਾਮ ਨਾਰਾਇਣ ਭਾਰਦਵਾਜ ਭਾਜਪਾ ''ਚ ਹੋਏ ਸ਼ਾਮਲ
Monday, Nov 11, 2024 - 12:29 PM (IST)

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ ਦੇ ਸਾਬਕਾ ਕੌਂਸਲਰ ਰਾਮ ਨਾਰਾਇਣ ਭਾਰਦਵਾਜ ਸੋਮਵਾਰ ਨੂੰ ਪਾਰਟੀ ਦੀ ਦਿੱਲੀ ਇਕਾਈ ਦੇ ਦਫ਼ਤਰ 'ਚ ਭਾਜਪਾ 'ਚ ਸ਼ਾਮਲ ਹੋ ਗਏ। ਭਾਰਦਵਾਜ ਦਾ ਦਿੱਲੀ ਇਕਾਈ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਅਤੇ ਉੱਤਰ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਯੋਗੇਂਦਰ ਚੰਦੋਲੀਆ ਨੇ ਇਕ ਛੋਟੇ ਜਿਹੇ ਪ੍ਰੋਗਰਾਮ 'ਚ ਮਠਿਆਈ ਦੇ ਕੇ ਪਾਰਟੀ 'ਚ ਸਵਾਗਤ ਕੀਤਾ।
ਸਚਦੇਵਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਦੱਸਿਆ ਕਿ ਭਾਰਦਵਾਜ 2017-2022 ਦੌਰਾਨ ਉੱਤਰੀ ਦਿੱਲੀ ਨਗਰ ਨਿਗਮ ਦੇ ਬਾਕਨੇਰ ਵਾਰਡ 'ਚ 'ਆਪ' ਕੌਂਸਲਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8