ਮੰਦਰ ਖੁੱਲ੍ਹਦੇ ਹੀ ਰਾਮਲੱਲਾ ਦੇ ਦਰਸ਼ਨ ਲਈ ਲੱਗੀ ਸ਼ਰਧਾਲੂਆਂ ਦੀ ਭੀੜ (ਵੀਡੀਓ)

Tuesday, Jan 23, 2024 - 04:40 PM (IST)

ਅਯੁੱਧਿਆ- ਅਯੁੱਧਿਆ 'ਚ ਰਾਮ ਮੰਦਰ ਦੇ ਕਪਾਟ ਮੰਗਲਵਾਰ ਨੂੰ ਆਮ ਜਨਤਾ ਲਈ ਖੁੱਲ੍ਹ ਗਏ। ਇਕ ਦਿਨ ਪਹਿਲਾਂ ਇਸ ਨਵੇਂ ਬਣੇ ਮੰਦਰ 'ਚ ਰਾਮਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ। ਸਥਾਨਕ ਅਤੇ ਹੋਰ ਸੂਬਿਾਂ ਦੇ ਲੋਕਾਂ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਸੋਮਵਾਰ ਦੇਰ ਰਾਤ ਨੂੰ ਹੀ ਮੰਦਰ ਕੰਪਲੈਕਸ ਵੱਲ ਜਾਣ ਵਾਲੇ ਰਾਮ ਪੱਥ 'ਤੇ ਮੁੱਖ ਦੁਆਰ ਦੇ ਨੇੜੇ ਇਕੱਠੇ ਹੋ ਗਏ। ਮੰਗਲਵਾਰ ਦੀ ਸਵੇਰ ਤੋਂ ਹੀ ਸ਼੍ਰੀ ਰਾਮ ਜਨਮਭੂਮੀ 'ਤੇ ਬਣੇ ਮੰਦਰ ਦੇ ਦਰਸ਼ਨ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਤੜਕੇ 2 ਵਜੇ ਤੋਂ ਹੀ ਵੱਡੀ ਗਿਣਤੀ 'ਚ ਲੋਕ ਇੱਥੇ ਇਕੱਠੇ ਹੋਣ ਲੱਗੇ। ਭੀੜ 'ਚ ਮੌਜੂਦ ਲੋਕ ਗੇਟ ਦੇ ਸਾਹਮਣੇ 'ਜੈ ਸ਼੍ਰੀ ਰਾਮ' ਦਾ ਜਾਪ ਕਰਕੇ ਮੰਦਰ ਦੇ ਅੰਦਰ ਦਾਖਲ ਹੋ ਰਹੇ ਹਨ। ਇਸਦੇ ਨਾਲ ਹੀ ਅਯੁੱਧਿਆ ਦੇ ਸਥਾਨਕ ਨਿਵਾਸੀ ਵੀ ਦਰਸ਼ਨ ਕਰਨ ਲਈ ਰਾਮ ਮੰਦਰ ਪਹੁੰਚ ਰਹੇ ਹਨ।

ਰਾਮਲੱਲਾ ਦੇ ਦਰਸ਼ਨ ਕਰਨ ਲਈ ਮੰਦਰ ਕੰਪਲੈਕਸ 'ਚ ਸ਼ਰਧਾਲੂਆਂ ਦੀ ਭੀੜ ਇੰਨੀ ਜ਼ਿਆਦਾ ਹੈ ਕਿ ਮੰਦਰ ਪ੍ਰਬੰਧਨ ਨੇ ਸਾਰੀਆਂ ਗੱਡੀਆਂ ਨੂੰ ਪੰਚ ਕੋਸੀ ਪਰਿਕਰਮਾ ਪੱਥ ਦੇ ਕੋਲ ਰੋਕਣਾ ਸ਼ੁਰੂ ਕਰ ਦਿੱਤਾ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਸ਼ਰਧਾਲੂਆਂ ਦੀ ਐਂਟਰੀ 'ਤੇ ਰੋਕ ਲਗਾ ਦਿੱਤੀ ਗਈ ਹੈ। ਫਿਲਹਾਲ ਮੰਦਰ ਕੰਪਲੈਕਸ 'ਚ ਮੌਜੂਦ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਏ ਜਾ ਰਹੇ ਹਨ। 

ਸ਼ਰਧਾਲੂਆਂ ਦੀ ਨਵੇਂ ਨਵੇਂ ਬੈਚ ਦੀ ਐਂਟਰੀ ਹੁਣ ਦੁਪਹਿਰ ਤੋਂ ਬਾਅਦ ਹੀ ਹੋਵੇਗੀ। ਇਸ ਵਿਚਕਾਰ ਮੰਦਰ ਪ੍ਰਬੰਧਨ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਰਾਮ ਪੱਥ 'ਤੇ ਭੀੜ ਨਾ ਲਗਾਓ। ਜੇਕਰ ਸੰਭਵ ਹੋਵੇ ਤਾਂ ਸੜਕਾਂ 'ਤੇ ਵੀ ਭੀੜ ਇਕੱਠੀ ਨਾ ਹੋਣ ਦਿਓ, ਜਿਸ ਨਾਲ ਸ਼ਰਧਾਲੂਆਂ ਨੂੰ ਆਰਾਮ ਨਾਲ ਸ਼੍ਰੀ ਰਾਮ ਦੇ ਦਰਸ਼ਨ ਕਰਨ ਦੀ ਸਹੂਲਤ ਮਿਲੇ। 


Rakesh

Content Editor

Related News