ਰਾਮ ਮੰਦਰ ਦੀ ਸੁਰੱਖਿਆ ਹੋਵੇਗੀ ਹਾਈਟੈੱਕ, ਪ੍ਰਸ਼ਾਸਨ ਨੇ ਚੁੱਕਿਆ ਵੱਡਾ ਕਦਮ
Tuesday, Jul 05, 2022 - 01:11 PM (IST)
ਅਯੁੱਧਿਆ– ਅਯੁੱਧਿਆ ’ਚ ਰਾਮਲਲਾ ਦੀ ਸੁਰੱਖਿਆ ਨੂੰ ਲੈ ਕੇ ਰਾਮ ਜਨਮ ਭੂਮੀ ਸਥਾਈ ਸੁਰੱਖਿਆ ਕਮੇਟੀ ਦੀ ਬੈਠਕ ਹੋਈ ਹੈ, ਜਿਸ ਵਿਚ ਏ.ਡੀ.ਜੀ. ਸੁਰੱਖਿਆ, ਏ.ਡੀ.ਜੀ. ਜੋਨ, ਆਈ.ਜੀ., ਡੀ.ਆਈ.ਜੀ. ਸਮੇਤ ਕਈ ਵਿਭਾਗਾਂ ਦੇ ਅਧਿਕਾਰੀਆਂ ਅਤੇ ਰਾਮ ਜਨਮ ਭੂਮੀ ਟ੍ਰੱਸਟ ਦੇ ਅਧਿਕਾਰੀਆਂ ਨਾਲ ਬੈਠਕ ’ਚ ਸੁਰੱਖਿਆ ਨੂੰ ਲੈ ਕੇ ਮੰਧਨ ਹੋਇਆ। ਬੈਠਕ ’ਚ ਤੈਅ ਹੋਇਆ ਕਿ ਰਾਮ ਮੰਦਰ ਨਿਰਮਾਣ ਦੇ ਨਾਲ ਅਯੁੱਧਿਆ ’ਚ ਵਧਣ ਵਾਲੀ ਸ਼ਰਧਾਲੂਆਂ ਦੀ ਗਿਣਤੀ ਅਤੇ ਰਾਮਲਲਾ ਦੀ ਸੁਰੱਖਿਆ ਵਿਵਸਥਾ ਤਕਨੀਕ ਦੇ ਨਾਲ ਕੀਤੀ ਜਾਵੇਗੀ। ਸੁਰੱਖਿਆ ਵਿਵਸਥਾ ਅਜਿਹੀ ਹੋਵੇਗੀ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਬੈਠਕ ’ਚ ਤਿਆਰ ਸੁਰੱਖਿਆ ਖਾਕਾ ਦਾ ਪ੍ਰਸਤਾਵ ਸ਼ਾਸਨ ਨੂੰ ਮਨਜ਼ੂਰੀ ਲਈ ਭੇਜਿਆ ਗਿਆ ਹੈ।
ਬੈਠਕ ’ਚ ਕਿਹਾ ਗਿਆ ਕਿ ਅਯੁੱਧਿਆ ’ਚ ਹਾਈਟੈੱਕ ਸੁਰੱਖਿਆ ਵਿਵਸਥਾ ਦੇ ਵਿਆਪਕ ਪ੍ਰਬੰਧ ਹੋਣਗੇ। ਇਸ ਵਿਚ ਤਕਨੀਕ ਦਾ ਵੀ ਇਸਤੇਮਾਲ ਕੀਤਾ ਜਾਵੇਗਾ। ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਤਰ੍ਹਾਂ ਅਯੁੱਧਿਆ ’ਚ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਰੱਖਿਆ ਦੇ ਲਿਹਾਜ ਨਾਲ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਰਾਮ ਮੰਦਰ ਦੀ ਸੁਰੱਖਿਆ ਵਿਵਸਥਾ ਵੀ ਸਖ਼ਤ ਬਣੀ ਰਹੇ। ਏ.ਡੀ.ਜੀ. ਜੋਨ ਨੇ ਕਿਹਾ ਕਿ ਰਾਮਲਲਾ ਦੇ ਮੰਦਰ ਦੀ ਵੀ ਸੁਰੱਖਿਆ ਬਣੀ ਰਹੇ ਇਸ ਨੂੰ ਲੈ ਕੇ ਵੀ ਖਾਕਾ ਤਿਆਰ ਕੀਤਾ ਗਿਆ ਹੈ।