ਰੱਖੜੀ ਬਣਵਾਉਣ ਆਏ ਭਰਾ ਨੇ ਕੀਤਾ ਸਾਰੇ ਪਰਿਵਾਰ 'ਤੇ ਹਮਲਾ, 2 ਦੀ ਹੋਈ ਮੌਤ

Monday, Aug 07, 2017 - 08:29 PM (IST)

ਰੱਖੜੀ ਬਣਵਾਉਣ ਆਏ ਭਰਾ ਨੇ ਕੀਤਾ ਸਾਰੇ ਪਰਿਵਾਰ 'ਤੇ ਹਮਲਾ, 2 ਦੀ ਹੋਈ ਮੌਤ

ਪਟਨਾ— ਬਿਹਾਰ ਦੇ ਬਾਂਕਾ ਜ਼ਿਲੇ 'ਚ ਰਹਿਣ ਵਾਲੇ ਸਤਯਮ ਹਰਿ ਨਾਮ ਦਾ ਵਿਅਕਤੀ ਆਪਣੇ ਚਾਚੇ ਦੇ ਘਰ ਰੱਖੜੀ ਮਨਾਉਣ ਦੇ ਬਹਾਨੇ ਆਇਆ ਅਤੇ ਅੱਧੀ ਰਾਤ ਨੂੰ ਚਾਕੂ ਨਾਲ ਵਾਰ ਕਰਕੇ ਪੂਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਘਰ 'ਚ ਜਦੋਂ ਸਾਰੇ ਸੌ ਰਹੇ ਸਨ ਤਾਂ ਉਦੋਂ ਸਤਯਮ ਚਾਕੂ ਲੈ ਕੇ ਜਾਗਿਆ ਅਤੇ ਸਭ ਦਾ ਗਲਾ ਕੱਟਣ ਦੀ ਕੋਸ਼ਿਸ਼ ਕੀਤੀ। ਇਸ ਵਾਰਦਾਤ 'ਚ ਸਤਯਮ ਦੇ ਚਾਚਾ ਜਗਦੀਸ਼ ਅਤੇ ਚਚੇਰੀ ਭਾਭੀ ਰੀਮਾ ਦੀ ਮੌਤ ਹੋ ਗਈ। ਜਗਦੀਸ਼ ਦਾ ਬੇਟਾ ਕਿਰਨ ਕੁਮਾਰ ਅਤੇ ਬੇਟੀ ਰੰਜੀਤਾ ਕੁਮਾਰ ਗੰਭੀਰ ਰੂਪ ਨਾਲ ਜ਼ਖਮੀ ਹੈ।

 PunjabKesari
ਇਹ ਘਟਨਾ ਮੁੰਗੇਰ ਜ਼ਿਲੇ ਦੇ ਜਮਾਲਪੁਰ ਦੇ ਆਸ਼ਿਕਪੁਰ ਪਿੰਡ 'ਚ ਐਤਵਾਰ ਰਾਤੀ ਵਾਪਰੀ। ਸਤਯਮ ਨੇ ਜਿਸ ਤਰ੍ਹਾਂ ਹੀ ਪਰਿਵਾਰ ਦੇ ਲੋਕਾਂ 'ਤੇ ਚਾਕੂ ਨਾਲ ਹਮਲਾ ਸ਼ੁਰੂ ਕੀਤਾ ਤਾਂ ਹੱਲਚੱਲ ਮਚ ਗਈ। ਆਵਾਜ਼ ਸੁਣ ਕੇ ਆਸਪਾਸ ਦੇ ਲੋਕਾਂ ਇੱਕਠੇ ਹੋਣ ਲੱਗੇ ਤਾਂ ਦੋਸ਼ੀ ਘਰ ਤੋਂ ਭੱਜ ਗਿਆ।

PunjabKesari

ਪਿੰਡ ਦੇ ਲੋਕ ਐਤਵਾਰ ਰਾਤੀ ਕਿਰਨ ਅਤੇ ਰੰਜੀਤਾ ਨੂੰ ਹਸਪਤਾਲ ਲੈ ਗਏ। ਦੋਸ਼ੀ ਸਤਯਮ ਐਤਵਾਰ ਨੂੰ ਚਾਚੇ ਜਗਦੀਸ਼ ਹਰਿ ਦੇ ਘਰ ਚਚੇਰੀ ਭੈਣ ਤੋਂ ਰੱਖੜੀ ਬਣਵਾਉਣ ਦੇ ਬਹਾਨੇ ਆਇਆ। ਸਤਯਮ ਪਹਿਲੇ ਹੀ ਪਤਨੀ ਦਾ ਕਤਲ ਕਰ ਚੁੱਕਿਆ ਹੈ, ਇਹ ਜਾਣਦੇ ਹੋਏ ਜਗਦੀਸ਼ ਉਸ ਨੂੰ ਤੋਂ ਦੂਰੀ ਬਣਾ ਕੇ ਰੱਖਦਾ ਸੀ ਪਰ ਰੱਖੜੀ ਦੇ ਚੱਲਦੇ ਉਹ ਚੁੱਪ ਰਹੇ। ਐਤਵਾਰ ਸ਼ਾਮ ਨੂੰ ਸਤਯਮ ਪਰਿਵਾਰ ਦੇ ਲੋਕਾਂ ਨਾਲ ਖਾਣਾ ਖਾ ਕੇ ਸੌਣ ਚਲਾ ਗਿਆ। ਰਾਤੀ ਕਰੀਬ 3 ਵਜੇ ਉਹ ਜਾਗਿਆ ਅਤੇ ਸੌਂ ਰਹੇ ਲੋਕਾਂ 'ਤੇ ਹਮਲਾ ਕਰਨ ਲੱਗਾ। ਏ.ਐਸ.ਪੀ ਹਰਿ ਸ਼ੰਕਰ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

PunjabKesari


Related News