ਲਾਠੀਚਾਰਜ ’ਚ ਜ਼ਖਮੀ ਹੋਏ ਕਿਸਾਨਾਂ ਨੂੰ ਮਿਲਣ ਪਹੁੰਚੇ ਰਾਕੇਸ਼ ਟਿਕੈਤ, ਖੱਟੜ ਸਰਕਾਰ ਨੂੰ ਦੱਸਿਆ ਤਾਲਿਬਾਨੀ

Sunday, Aug 29, 2021 - 05:18 PM (IST)

ਲਾਠੀਚਾਰਜ ’ਚ ਜ਼ਖਮੀ ਹੋਏ ਕਿਸਾਨਾਂ ਨੂੰ ਮਿਲਣ ਪਹੁੰਚੇ ਰਾਕੇਸ਼ ਟਿਕੈਤ, ਖੱਟੜ ਸਰਕਾਰ ਨੂੰ ਦੱਸਿਆ ਤਾਲਿਬਾਨੀ

ਕਰਨਾਲ– ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਬਸਤਾੜਾ ਟੋਲ ਪਲਾਜ਼ਾ ’ਤੇ ਹੋਏ ਘਟਨਾਕ੍ਰਮ ਨੂੰ ਲੈ ਕੇ ਸੂਬਾ ਸਰਕਾਰ ’ਤੇ ਵਿਰੋਧੀ ਪਾਰਟੀਆਂ ਵਲੋਂ ਹਮਲੇ ਕੀਤੇ ਜਾ ਰਹੇ ਹਨ। ਉਥੇ ਹੀ ਇਸ ਵਿਚਕਾਰ ਕਿਸਾਨ ਆਗੂ ਰਾਕੇਸ਼ ਟਿਕੈਤ ਪੁਲਸ ਦੇ ਲਾਠੀਚਾਰਜ ’ਚ ਜ਼ਖਮੀ ਹੋਏ ਕਿਸਾਨਾਂ ਨੂੰ ਮਿਲਣ ਮਿਲਣ ਹਸਪਤਾਲ ਪਹੁੰਚੇ। ਇਸ ਦੌਰਾਨ ਉਨ੍ਹਾਂ ਹਰਿਆਣਾ ਸਰਕਾਰ ਨੂੰ ਤਾਲਿਬਾਨੀ ਸਰਕਾਰ ਦੱਸਿਆ। ਟਿਕੈਤ ਨੇ ਕਿਹਾ ਕਿ ਇਸ ਲਾਠੀਚਾਰਜ ਦਾ ਸਰਕਾਰ ਨੂੰ ਖਾਮਿਆਜ਼ਾ ਭੁਗਤਨਾ ਪਵੇਗਾ। ਸੋਮਵਾਰ ਨੂੰ ਕਰਨਾਲ ’ਚ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। 

ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ’ਤੇ ਹਰਿਆਣਾ ਪੁਲਸ ਨੇ ਸ਼ਨੀਵਾਰ ਨੂੰ ਕਰਨਾਲ ’ਚ ਲਾਠੀਚਾਰਜ ਕੀਤਾ ਹੈ। ਪੁਲਸ ਨੇ ਕਈ ਕਿਸਾਨਾਂ ਨੂੰ ਦੌੜਾ ਕੇ ਮਾਰਿਆ ਹੈ। ਘਟਨਾ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਪੁਲਸ ਕਿਸਾਨਾਂ ’ਤੇ ਲਾਠੀ ਬਰਸਾਉਂਦੇ ਦਿਸ ਰਹੀ ਹੈ। ਲਾਠੀਚਾਰਜ ਦੇ ਚਲਦੇ ਕਈ ਕਿਸਾਨ ਜ਼ਖਮੀ ਹੋ ਗਏ। ਕਈਆਂ ਦੇ ਸਿਰ ਫਾਟ ਗਏ ਹਨ। ਕਿਸਾਨ ਸੰਗਠਨਾਂ ਨੇ ਲਾਠੀਚਾਰਜ ਦਾ ਵਿਰੋਧ ਕੀਤਾ ਹੈ। 

ਉਥੇ ਹੀ ਇਸ ਮੁੱਦੇ ’ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵੀ ਵੱਖ-ਵੱਖ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਕਾਂਗਰਸੀ ਖੇਮੇ ਤੋਂ ਰਾਸ਼ਟਰੀ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ, ਹਰਿਆਣਾ ’ਚ ਕਾਂਗਰਸ ਮਾਮਲਿਆਂ ਦੇ ਇੰਚਾਰਜ ਵਿਵੇਕ ਬੰਸਲ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਪਾਰਟੀ ਦੀ ਸੂਬਾ ਪ੍ਰਧਾਨ ਸੈਲਜਾ ਨੇ ਇਸ ਨੂੰ ਅਣਮਨੁੱਖੀ ਅਤੇ ਅਲੋਕਤਾਂਤਰਿੰਕ ਕਰਾਰ ਦਿੱਤਾ ਤਾਂ ਭਾਰਤੀ ਨੈਸ਼ਨਲ ਲੋਕਦਲ ਦੇ ਪ੍ਰਧਾਨ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਵੀ ਘਟਨਾਕ੍ਰਮ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ। 

ਭਾਜਪਾ-ਜਜਪਾ ਸਰਕਾਰ ਕਿਸਾਨਾਂ ਦਾ ਖੂਨ ਵਹਾ ਰਹੀ
ਕਾਂਗਰਸ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਸੂਬੇ ’ਚ ਭਾਜਪਾ-ਜਜਪਾ ਸਰਕਾਰ ਕਿਸਾਨਾਂ ਦਾ ਖੂਨ ਵਹਾ ਰਹੀ ਹੈ। ਇਸ ਨੇ ਅੰਗਰੇਜਾਂ ਦੇ ਅਣਮਨੁੱਖੀ ਸ਼ਾਸਨ ਦੀ ਯਾਦ ਦਿਵਾਈ ਹੈ। ਸਰਕਾਰ ਪਿਛਲੇ 9 ਮਹੀਨਿਆਂ ਤੋਂ ਕਿਸਾਨਾਂ ਨੂੰ ਤਸੀਹੇ ਦੇ ਰਹੀ ਹੈ। ਅੰਬਾਲਾ, ਸਿਰਸਾ, ਪਲਵਲ ਅਤੇ ਰਾਜਸਥਾਨ ਸਰਹੱਦ ਤਕ ਇਹੀ ਹਾਲ ਹੈ। 

ਨਿਰਪੱਖ ਜਾਂਚ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ
ਉਥੇ ਹੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੇ ਬਿਆਨ ’ਚ ਕਿਹਾ ਕਿ ਅੰਨਦਾਤਾ ’ਤੇ ਲਾਠੀਆਂ ਬਰਸਾਉਣਾ ਅਲੋਕਤਾਂਤਰਿੰਕ ਅਤੇ ਅਣਮਨੁੱਖੀ ਹੈ। ਲੋਕਤੰਤਰ ’ਚ ਸਾਰਿਆਂ ਨੂੰ ਵਿਰੋਧ ਕਰਨ ਦਾ ਸੰਵਿਧਾਨਿਕ ਹੱਕ ਹੈ। ਸਰਕਾਰ ਲਾਠੀ-ਗੋਲੀ ਨਾਲ ਨਹੀਂ, ਲੋਕਾਂ ਦਾ ਦਿਲ ਜਿੱਤ ਕੇ ਚਲਦੀ ਹੈ। ਅਜਿਹਾ ਲਗਦਾ ਹੈ ਕਿ ਸਰਕਾਰ ਪਹਿਲਾਂ ਹੀ ਅਜਿਹਾ ਕਰਨ ਦਾ ਮੰਨ ਬਣਾ ਚੁੱਕੀ ਸੀ। ਪੂਰੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। 


author

Rakesh

Content Editor

Related News