ਸਿਰ ’ਤੇ ‘ਲਾਲ ਪੱਗੜੀ’ ਬੰਨ੍ਹ ਗਾਜ਼ੀਪੁਰ ਬਾਰਡਰ ’ਤੇ ਬੂਟਿਆਂ ਨੂੰ ਪਾਣੀ ਦਿੰਦੇ ਦਿੱਸੇ ਰਾਕੇਸ਼ ਟਿਕੈਤ

Saturday, Feb 13, 2021 - 06:15 PM (IST)

ਸਿਰ ’ਤੇ ‘ਲਾਲ ਪੱਗੜੀ’ ਬੰਨ੍ਹ ਗਾਜ਼ੀਪੁਰ ਬਾਰਡਰ ’ਤੇ ਬੂਟਿਆਂ ਨੂੰ ਪਾਣੀ ਦਿੰਦੇ ਦਿੱਸੇ ਰਾਕੇਸ਼ ਟਿਕੈਤ

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ 80 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਡਟੇ ਹੋਏ ਹਨ। ਦਿੱਲੀ-ਗਾਜ਼ੀਪੁਰ ਬਾਰਡਰ ’ਤੇ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅਜਿਹੇ ਵਿਚ ਇਸ ਅੰਦੋਲਨ ਦੇ ਕਈ ਵੱਖ-ਵੱਖ ਰੂਪ ਵੇਖਣ ਨੂੰ ਮਿਲ ਰਹੇ ਹਨ। ਸ਼ਨੀਵਾਰ ਯਾਨੀ ਕਿ ਅੱਜ ਇਕ ਵੱਖਰਾ ਹੀ ਨਜ਼ਾਰਾ ਦਿੱਲੀ-ਗਾਜ਼ੀਪੁਰ ਬਾਰਡਰ ’ਤੇ ਵੇਖਣ ਨੂੰ ਮਿਲਿਆ। ਕਿਸਾਨ ਅੰਦੋਲਨ ’ਚ ਨਵੀਂ ਜਾਨ ਫੂਕਣ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਗਾਜ਼ੀਪੁਰ ਬਾਰਡਰ ’ਤੇ ਵੱਖਰੇ ਹੀ ਰੂਪ ਵਿਚ ਨਜ਼ਰ ਆਏ। ਸਿਰ ’ਤੇ ਲਾਲ ਰੰਗ ਦੀ ਪੱਗੜੀ ਬੰਨ੍ਹੇ ਰਾਕੇਸ਼ ਟਿਕੈਤ ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਵਲੋਂ ਲਾਏ ਗਏ ਫੁੱਲ-ਬੂਟਿਆਂ ਨੂੰ ਪਾਣੀ ਦਿੰਦੇ ਹੋਏ ਨਜ਼ਰ ਆਏ।

PunjabKesari

ਦਰਅਸਲ ਬਾਰਡਰਾਂ ’ਤੇ ਕਿਸਾਨਾਂ ਦੀ ਵੱਧਦੀ ਗਿਣਤੀ ਨੂੰ ਵੇਖਦੇ ਹੋਏ ਪੁਲਸ ਵਲੋਂ ਗਾਜ਼ੀਪੁਰ ਅਤੇ ਟਿਕਰੀ ਬਾਰਡਰ ’ਤੇ ਮੇਖਾਂ ਲਗਵਾਈਆਂ ਜਾ ਰਹੀਆਂ ਸਨ, ਜਿਸ ਦਾ ਚਹੁ-ਪਾਸੇ ਵਿਰੋਧ ਹੋਇਆ। ਇਸ ਮਸਲੇ ’ਤੇ ਜਦੋਂ ਸਰਕਾਰ ਦੀ ਕਿਰਕਿਰੀ ਹੋਈ ਤਾਂ ਪ੍ਰਸ਼ਾਸਨ ਨੇ ਮੇਖਾਂ ਨੂੰ ਉਥੋਂ ਹਟਵਾ ਲਿਆ ਪਰ ਕਿਸਾਨਾਂ ਨੇ ਉਸ ਥਾਂ ’ਤੇ ਫੁੱਲ-ਬੂਟੇ ਲਾਉਣ ਦਾ ਫ਼ੈਸਲਾ ਕੀਤਾ। ਗਾਜ਼ੀਪੁਰ ਬਾਰਡਰ ’ਤੇ ਧਰਨੇ ’ਤੇ ਬੈਠੇ ਕਿਸਾਨ ਨੇਤਾ ਰਾਕੇਸ਼ ਟਿਕੈਤ ਮੇਖਾਂ ਵਾਲੀ ਥਾਂ ’ਤੇ ਬੂਟੇ ਲਾਉਣ ਦਾ ਕੰਮ ਕਰ ਰਹੇ ਹਨ। ਟਿਕੈਤ ਉਨ੍ਹਾਂ ਬੂਟਿਆਂ ਦੀ ਬਕਾਇਦਾ ਦੇਖਭਾਲ ਵੀ ਕਰ ਰਹੇ ਹਨ। ਉਹ ਬੂਟਿਆਂ ਨੂੰ ਪਾਣੀ ਵੀ ਦੇ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਗਾਜ਼ੀਪੁਰ ਬਾਰਡਰ ’ਤੇ ਪੁਲਸ ਨੇ ਨਾ ਸਿਰਫ਼ ਸੜਕਾਂ ’ਤੇ ਬੈਰੀਕੇਡਿੰਗ ਅਤੇ ਰਸਤਿਆਂ ’ਤੇ ਤਾਰਾਂ ਨਾਲ ਬੰਦ ਕਰ ਦਿੱਤਾ ਸੀ, ਸਗੋਂ ਆਲੇ-ਦੁਆਲੇ ਦੇ ਜੰਗਲ ਵਾਲੇ ਇਲਾਕੇ ਵਿਚ ਕੰਟੀਲੇ ਤਾਰ ਲਾ ਦਿੱਤੇ ਸਨ। ਇਸ ਨਾਲ ਨਾ ਸਿਰਫ ਕਿਸਾਨਾਂ ਨੂੰ ਪਰੇਸ਼ਾਨੀ ਹੋਈ, ਸਗੋਂ ਕਿ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੀ ਦਿੱਕਤ ਹੋਈ। ਦਿੱਲੀ-ਗਾਜ਼ੀਪੁਰ ਬਾਰਡਰ ’ਤੇ ਦਿੱਲੀ ਪੁਲਸ ਵਲੋਂ ਲਾਈ ਗਈ ਬੈਰੀਕੇਡਿੰਗ ਦੇ ਠੀਕ ਸਾਹਮਣੇ ਮਿੱਟੀ ਪਾ ਕੇ ਫੁੱਲ ਉਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

PunjabKesari

ਇਸ ਮੌਕੇ ’ਤੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਤਾਂ ਕਿਸਾਨ ਹੈ, ਕਿਤੇ ਵੀ ਖੇਤੀ ਕਰ ਲੈਂਦਾ ਹੈ। ਜਿਸ ਤਰੀਕੇ ਨਾਲ ਦਿੱਲੀ ਪੁਲਸ ਨੇ ਮੇਖਾਂ ਉਨ੍ਹਾਂ ਲਈ ਲਾਈਆਂ ਸਨ, ਉਸ ਦਾ ਜਵਾਬ ਉਨ੍ਹਾਂ ਨੇ ਪਿਆਰ ਭਰੇ ਢੰਗ ਨਾਲ ਫੁੱਲ ਲਾ ਕੇ ਦਿੱਤਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਜੋ ਜਲ ਲੈ ਕੇ ਆਏ ਹਨ, ਉਸ ਜਲ ਨੂੰ ਇਸ ਮਿੱਟੀ ਵਿਚ ਛਿੜਕਿਆ ਜਾ ਰਿਹਾ ਹੈ।

PunjabKesari

ਰਾਕੇਸ਼ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਜੋ ਵੀ ਕਿਸਾਨ ਗਾਜ਼ੀਪੁਰ ਬਾਰਡਰ ਆ ਰਹੇ ਹਨ, ਉਹ ਆਪਣੇ ਨਾਲ ਖੇਤ ਦੀ ਮਿੱਟੀ ਜ਼ਰੂਰ ਲੈ ਕੇ ਆਉਣ। ਉਹ ਆਪਣੇ ਨਾਲ ਖੇਤ ਦੀ ਮਿੱਟੀ ਜ਼ਰੂਰ ਲੈ ਕੇ ਆਉਣ। ਖੇਤ ਦੀ ਮਿੱਟੀ ਨੂੰ ਇਸ ਮਿੱਟੀ ’ਚ ਮਿਲਾ ਦਿਓ ਅਤੇ ਇੱਥੋਂ ਥੋੜ੍ਹੀ ਜਿਹੀ ਮਿੱਟੀ ਲੈ ਜਾ ਕੇ ਆਪਣੇ ਖੇਤਾਂ ਵਿਚ ਪਾਓ। ਇਹ ਕੋਈ ਆਮ ਮਿੱਟੀ ਨਹੀਂ ਹੈ, ਸਗੋਂ ਕਿਸਾਨ ¬ਕ੍ਰਾਂਤੀ ਦੀ ਮਿੱਟੀ ਹੈ।

PunjabKesari

 


 


author

Tanu

Content Editor

Related News