ਰਾਕੇਸ਼ ਟਿਕੈਤ ਬੋਲੇ- ਹੁਣ ਜਿੱਥੇ ਸਰਕਾਰਾਂ ਉੱਥੇ ਅਸੀਂ, ਪੱਛਮੀ ਬੰਗਾਲ ’ਚ ਕਰਾਂਗੇ ਸਭਾ

Sunday, Mar 07, 2021 - 06:17 PM (IST)

ਰਾਕੇਸ਼ ਟਿਕੈਤ ਬੋਲੇ- ਹੁਣ ਜਿੱਥੇ ਸਰਕਾਰਾਂ ਉੱਥੇ ਅਸੀਂ, ਪੱਛਮੀ ਬੰਗਾਲ ’ਚ ਕਰਾਂਗੇ ਸਭਾ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ ਪੱਛਮੀ ਬੰਗਾਲ ’ਚ ਰੈਲੀ ਕੀਤੀ। ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਹੁਣ ਆਪਣੇ ਅੰਦੋਲਨ ਨੂੰ ਪੱਛਮੀ ਬੰਗਾਲ ਵਿਚ ਲੈ ਕੇ ਜਾਣ ਦੀ ਤਿਆਰੀ ਵਿਚ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਿਸਾਨਾਂ ਵਿਚਾਲੇ ਖੇਤੀ ਕਾਨੂੰਨਾਂ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸਭਾ ਕਰੇਗੀ। 

PunjabKesari

ਇਹ ਵੀ ਪੜ੍ਹੋ : 26 ਨਵੰਬਰ 2020 ਤੋਂ ਹੁਣ ਤੱਕ ਜਾਣੋ ਕਿਸਾਨ ਅੰਦੋਲਨ ਦੇ ‘100 ਦਿਨ’ ਦਾ ਪੂਰਾ ਘਟਨਾਕ੍ਰਮ, ਤਸਵੀਰਾਂ ਦੀ ਜ਼ੁਬਾਨੀ

ਟਿਕੈਤ ਨੇ ਕਿਹਾ ਕਿ ਅੱਜ-ਕੱਲ੍ਹ ਸਰਕਾਰ ਪੱਛਮੀ ਬੰਗਾਲ ’ਚ ਹੈ। ਅਸੀਂ ਸਰਕਾਰ ਨੂੰ ਉੱਥੇ ਹੀ ਮਿਲਾਂਗੇ। ਅਸੀਂ 13 ਮਾਰਚ ਨੂੰ ਬੰਗਾਲ ਜਾ ਰਹੇ ਹਾਂ, ਉੱਥੇ ਵੱਡੀ ਪੰਚਾਇਤ ਹੈ। ਕਿਸਾਨਾਂ ਦੀ ਗੱਲ ਕਰਾਂਗੇ ਕਿ ਐੱਮ. ਐੱਸ. ਪੀ. ’ਤੇ ਖਰੀਦ ਹੋ ਰਹੀ ਹੈ ਕਿ ਨਹੀਂ। ਉਨ੍ਹਾਂ ਨੂੰ ਕੀ ਮੁਸ਼ਕਲ ਹੈ? ਇਨ੍ਹਾਂ ਸਾਰਿਆਂ ਚੀਜ਼ਾਂ ’ਤੇ ਗੱਲ ਹੋਵੇਗੀ। ਕੱਲ੍ਹ ਮਹਿਲਾ ਦਿਵਸ ਮਨਾਵਾਂਗੇ, ਸਰਹੱਦ ’ਤੇ ਕੱਲ੍ਹ ਪੂਰਾ ਕੰਮ ਬੀਬੀਆਂ ਹੀ ਸੰਭਾਲਣਗੀਆਂ।

PunjabKesari

ਇਹ ਵੀ ਪੜ੍ਹੋ: ਖੁੱਲ੍ਹਿਆ ਦੇਸ਼ ਦਾ ਸਭ ਤੋਂ ਵੱਡਾ ਹਾਈਟੈੱਕ ‘ਕਿਡਨੀ ਡਾਇਲਸਿਸ ਹਸਪਤਾਲ’, ਇਲਾਜ ਹੋਵੇਗਾ ਮੁਫ਼ਤ

ਟਿਕੈਤ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਦੇ ਲੋਕ ਪੱਛਮੀ ਬੰਗਾਲ ਜਾ ਰਹੇ ਹਨ, ਇਸ ਲਈ ਅਸੀਂ ਵੀ ਹੁਣ ਪੱਛਮੀ ਬੰਗਾਲ ਜਾਵਾਂਗੇ। ਅਸੀਂ ਕਿਸਾਨਾਂ ਨਾਲ ਉੱਥੇ ਸਭਾ ਕਰਾਂਗੇ। ਖੇਤੀ ਕਾਨੂੰਨਾਂ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸਭਾ ਕੀਤੀ ਜਾਵੇਗੀ। ਕਿਸਾਨ ਅੰਦੋਲਨ ਦੇ ਆਗੂ ਹੁਣ ਉਨ੍ਹਾਂ ਥਾਵਾਂ ’ਤੇ ਵੀ ਕਿਸਾਨਾਂ ਵਿਚਾਲੇ ਜਾਣ ਦੀ ਯੋਜਨਾ ਬਣਾ ਰਹੇ ਹਨ, ਜਿੱਥੇ-ਜਿੱਥੇ ਚੋਣਾਂ ਹੋਣੀਆਂ ਹਨ। 

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਨੂੰ ਲੈ ਕੇ ਨਰਮ ਪਿਆ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਦਰਸ਼ਨ ਪਾਲ ਦਾ ‘ਸਟੈਂਡ’

ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਨੇ 100 ਦਿਨ ਤੋਂ ਚੱਲ ਰਹੇ ਅੰਦੋਲਨ ਦੀ ਅਣਦੇਖੀ ਕੀਤੀ ਹੈ, ਇਸ ਲਈ ਉਹ ਉਸ ਨੂੰ ਵੀ ਨੁਕਸਾਨ ਪਹੁੰਚਾਉਣ ’ਚ ਕਸਰ ਨਹੀਂ ਛੱਡਣਗੇ। ਦੱਸਣਯੋਗ ਹੈ ਕਿ ਪੱਛਮੀ ਬੰਗਾਲ, ਆਸਾਮ, ਕੇਰਲ, ਤਾਮਿਲਨਾਡੂ ਅਤੇ ਪੁਡੂਚੇਰੀ ਵਿਚ 27 ਮਾਰਚ ਤੋਂ 6 ਅਪ੍ਰੈਲ ਤੱਕ ਵਿਧਾਨ ਸਭਾ ਚੋਣਾਂ ਹੋਣਗੀਆਂ। ਇਨ੍ਹਾਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ’ਚ ਜੁੱਟ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਅੱਜ ਪੱਛਮੀ ਬੰਗਾਲ ’ਚ ਰੈਲੀ ਨੂੰ ਸੰਬੋਧਿਤ ਕੀਤਾ।


author

Tanu

Content Editor

Related News