ਟਿਕੈਤ ਨੇ ਗੁਜਰਾਤ ''ਚ ਟਰੈਕਟਰ ਅੰਦੋਲਨ ਦੀ ਦਿੱਤੀ ਧਮਕੀ, ਬੋਲੇ- ਲੋੜ ਪਈ ਤਾਂ ਬੈਰੀਕੇਡ ਵੀ ਤੋੜਾਂਗੇ

Monday, Apr 05, 2021 - 05:53 PM (IST)

ਟਿਕੈਤ ਨੇ ਗੁਜਰਾਤ ''ਚ ਟਰੈਕਟਰ ਅੰਦੋਲਨ ਦੀ ਦਿੱਤੀ ਧਮਕੀ, ਬੋਲੇ- ਲੋੜ ਪਈ ਤਾਂ ਬੈਰੀਕੇਡ ਵੀ ਤੋੜਾਂਗੇ

ਅਹਿਮਦਾਬਾਦ- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਗੁਜਰਾਤ 'ਚ ਕਿਸਾਨ ਟਰੈਕਟਰ ਅੰਦੋਲਨ ਸ਼ੁਰੂ ਕਰਨ ਦੀ ਧਮਕੀ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਕਿ ਸੂਬੇ ਦੀ ਰਾਜਧਾਨੀ ਗਾਂਧੀਨਗਰ ਦਾ ਘਿਰਾਓ ਕਰਨ ਦਾ ਸਮਾਂ ਆ ਗਿਆ ਹੈ ਅਤੇ ਜ਼ਰੂਰਤ ਪਈ ਤਾਂ ਬੈਰੀਕੇਡ ਵੀ ਤੋੜਾਂਗੇ। ਸਾਬਰਮਤੀ ਆਸ਼ਰਮ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਿਕੈਤ ਨੇ ਦਾਅਵਾ ਕੀਤਾ ਕਿ ਗੁਜਰਾਤ ਦੇ ਕਿਸਾਨ ਖੁਸ਼ ਨਹੀਂ ਹਨ ਅਤੇ ਪੀੜਤ ਹਨ। ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੈਂਕੜੇ ਕਿਸਾਨ ਪਿਛਲੇ ਸਾਲ ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਡੇਰਾ ਲਾਏ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰੇ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ। ਪ੍ਰਦਰਸ਼ਨਕਾਰੀ ਕਿਸਾਨਾਂ ਨੇ 26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਪਰੇਡ ਕੱਢੀ ਸੀ। ਟਿਕੈਤ ਨੇ ਕਿਹਾ,''ਕਿਸਾਨ ਆਪਣੇ ਟਰੈਕਟਰਾਂ ਦੀ ਵਰਤੋਂ ਕਰ ਕੇ ਗੁਜਰਾਤ 'ਚ ਅੰਦੋਲਨ ਕਰਨਗੇ। ਗਾਂਧੀਨਗਰ ਦਾ ਘਿਰਾਓ ਅਤੇ ਸੜਕਾਂ ਨੂੰ ਰੋਕਣ ਦਾ ਸਮਾਂ ਆ ਗਿਆ ਹੈ। ਜੇਕਰ ਲੋੜ ਪਈ ਤਾਂ ਅਸੀਂ ਬੈਰੀਕੇਡ ਵੀ ਤੋੜਾਂਗੇ।''

PunjabKesariਭਾਕਿਊ ਦੇ ਆਗੂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਚਾਰ ਕਰਨ ਲਈ ਐਤਵਾਰ ਤੋਂ ਗੁਜਰਾਤ ਦੇ 2 ਦਿਨਾਂ ਦੌਰੇ 'ਤੇ ਹਨ। ਯਾਤਰਾ ਦੇ ਦੂਜੇ ਦਿਨ, ਟਿਕੈਤ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਾਘੇਲਾ ਨਾਲ ਸਾਬਰਮਤੀ ਆਸ਼ਰਮ 'ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਟਿਕੈਤ ਨੇ ਕਿਹਾ,''ਇੱਥੇ ਅੰਦੋਲਨ ਨਾ ਹੋਣ ਕਾਰਨ ਕਿਸਾਨ ਪੀੜਤ ਹਨ। ਕਿਸਾਨਾਂ ਨੂੰ ਇਹ ਕਹਿਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਕਿ ਉਹ ਖੁਸ਼ ਹਨ ਅਤੇ ਲਾਭ ਕਮਾ ਰਹੇ ਹਨ। ਕ੍ਰਿਪਾ ਸਾਨੂੰ ਵੀ ਉਹ ਤਕਨੀਕ ਦਿਓ, ਜੋ ਗੁਜਰਾਤ ਦੇ ਕਿਸਾਨਾਂ ਨੂੰ ਲਾਭ ਕਮਾਉਣ 'ਚ ਮਦਦ ਕਰ ਰਹੀ ਹੈ।'' ਉਨ੍ਹਾਂ ਨੇ ਦਾਅਵਾ ਕੀਤਾ ਕਿ ਬਨਾਸਕਾਂਠਾ ਦੇ ਕਿਸਾਨ ਤਿੰਨ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਆਲੂ ਵੇਚਣ ਲਈ ਮਜ਼ਬੂਰ ਹਨ। ਗੁਜਰਾਤ ਲਈ ਭਾਵੀ ਯੋਜਨਾ ਬਾਰੇ ਪੁੱਛਣ 'ਤੇ ਟਿਕੈਤ ਨੇ ਕਿਹਾ,''ਕੀ ਇਹ ਕਿਸਾਨਾਂ ਨੂੰ ਖੁਸ਼ ਕਰਨ ਲਈ ਪੂਰਾ ਹੈ? ਅਸੀਂ ਇੱਥੇ ਕਿਸਾਨਾਂ ਦੇ ਮਨ 'ਚੋਂ ਡਰ ਕੱਢਣ ਆਏ ਹਾਂ। ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਅੰਦੋਲਨ ਕਰਾਂਗੇ।'' ਬਾਅਦ 'ਚ, ਟਿਕੈਤ ਅਤੇ ਵਾਘੇਲਾ ਆਨੰਦ ਜ਼ਿਲ੍ਹੇ ਦੇ ਕਰਮਸਦ ਸ਼ਹਿਰ ਪਹੁੰਚੇ ਅਤੇ ਸਰਦਾਰ ਵਲੱਭ ਭਾਈ ਪਟੇਲ ਨੂੰ ਉਨ੍ਹਾਂ ਦੇ ਜੱਦੀ ਸਥਾਨ 'ਤੇ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਟਿਕੈਤ ਸੂਰਤ ਦੇ ਬਾਰਦੋਲੀ ਲਈ ਰਵਾਨਾ ਹੋ ਗਏ, ਜਿੱਥੇ ਉਹ ਸ਼ਾਮ ਨੂੰ ਕਿਸਾਨਾਂ ਨੂੰ ਸੰਬੋਧਨ ਕਰਨਗੇ।

PunjabKesari

PunjabKesari


author

DIsha

Content Editor

Related News