BKU ਨੇਤਾ ਦੀ ਗ੍ਰਿਫਤਾਰੀ ''ਤੇ ਭੜਕੇ ਰਾਕੇਸ਼ ਟਿਕੈਤ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ

Saturday, Apr 03, 2021 - 09:27 PM (IST)

ਨਵੀਂ ਦਿੱਲੀ - ਭਾਰਤੀ ਕਿਸਾਨ ਯੂਨੀਅਨ ਦੇ ਯੂਵਾ ਪ੍ਰਦੇਸ਼ ਪ੍ਰਧਾਨ ਰਵੀ ਆਜ਼ਾਦ ਸੋਸ਼ਲ ਮੀਡੀਆ 'ਤੇ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਹਨ। ਇਸ 'ਤੇ BKU ਨੇਤਾ ਰਾਕੇਸ਼ ਟਿਕੈਤ ਨੇ ਸੋਸ਼ਲ ਮੀਡੀਆ 'ਤੇ ਗੁੱਸਾ ਜ਼ਾਹਿਰ ਕੀਤਾ ਹੈ, ਨਾਲ ਹੀ ਧਮਕੀ ਵੀ ਦਿੱਤੀ ਹੈ। ਰਾਕੇਸ਼ ਟਿਕੈਤ ਨੇ ਆਪਣਾ ਇੱਕ ਵੀਡੀਓ ਸ਼ੇਅਰ ਕਰ ਕਿਹਾ ਹੈ ਕਿ- ਭਾਕਿਊ ਹਰਿਆਣਾ ਦਾ ਯੂਵਾ ਪ੍ਰਦੇਸ਼ ਪ੍ਰਧਾਨ ਰਵੀ ਆਜ਼ਾਦ ਦੀ ਗ੍ਰਿਫਤਾਰੀ ਬਰਦਾਸ਼ਤ ਨਹੀਂ ਹੋਵੇਗੀ। ਰਵੀ ਆਜ਼ਾਦ ਨੂੰ ਰਿਹਾਅ ਕਰੇ ਸਰਕਾਰ। ਨਹੀਂ ਤਾਂ ਅੰਦੋਲਨ ਝੱਲਣ ਲਈ ਤਿਆਰ ਰਹੇ।

ਵੀਡੀਓ ਵਿੱਚ ਦੱਸਿਆ ਜਾਂਦਾ ਹੈ ਕਿ ਰਵੀ ਆਜ਼ਾਦ ਆਪਣੇ ਘਰ ਜਾ ਰਿਹਾ ਸੀ ਰਸਤੇ ਤੋਂ ਹੀ ਉਸ ਨੂੰ ਪੁਲਸ ਗ੍ਰਿਫਤਾਰ ਕਰ ਲੈਂਦੀ ਹੈ। ਉਨ੍ਹਾਂ ਕਿਹਾ- ਅਸੀਂ ਸਰਕਾਰ ਦੇ ਇਸ ਕਦਮ ਦੀ ਨਿੰਦਾ ਕਰਦੇ ਹਾਂ। ਰਵੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਨਹੀਂ ਤਾਂ ਸਿਰਫ ਪ੍ਰਦੇਸ਼ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਅੰਦੋਲਨ ਤੇਜ਼ ਹੋਵੇਗਾ। ਟਿਕੈਤ ਦੇ ਇਸ ਵੀਡੀਓ 'ਤੇ ਲੋਕਾਂ ਦੇ ਵੀ ਕਈ ਪ੍ਰਤੀਕਿਰਿਆਵਾਂ ਸਾਹਮਣੇ ਆਉਣ ਲੱਗੇ।

ਇਹ ਵੀ ਪੜ੍ਹੋ- 10ਵੀਂ ਦੀ ਵਿਦਿਆਰਥਣ ਨਾਲ ਗੈਂਗਰੇਪ ਕਰਨ ਵਾਲੇ ਨੌਜਵਾਨ ਨੂੰ UP ਪੁਲਸ ਨੇ ਮਾਰੀ ਗੋਲੀ 

ਇੱਕ ਯੂਜ਼ਰ ਨੇ ਟਿਕੈਤ ਦਾ ਵੀਡੀਓ ਵੇਖ ਲਿਖਿਆ- 'ਮੈਂ ਤਾਂ ਕਹਿੰਦਾ ਹਾਂ ਕਿ ਤੁਸੀਂ ਆਤਮ ਹੱਤਿਆ ਵਾਲੀ  ਧਮਕੀ ਦਿਓ ਅਤੇ ਜ਼ਹਿਰ ਦੀ ਪੁੜੀ ਨਾਲ ਰੱਖੋ। ਇਹ ਸਰਕਾਰ ਇੰਝ ਨਹੀਂ ਮੰਨੇਗੀ।'

ਨਵੀਨ ਨਾਮ ਦੇ ਯੂਜ਼ਰ ਨੇ ਲਿਖਿਆ- 'ਇਹ ਅੰਦੋਲਨ ਕਰਕੇ ਸਿਰਫ ਗਰੀਬ ਕਿਸਾਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਕੋਈ ਕਿਸਾਨ ਤੁਹਾਡੇ ਸਮਰਥਨ ਵਿੱਚ ਖਡ਼ਾ ਨਹੀਂ। ਇਹ ਅੰਦੋਲਨ ਕਿਸਾਨਾਂ ਦਾ ਸੀ ਹੀ ਨਹੀਂ ਵਿਰੋਧੀ ਪਾਰਟੀਆਂ ਇਸ ਵਿੱਚ ਆਪਣੀਆਂ ਰੋਟੀਆਂ ਸੇਕ ਰਹੀਆਂ ਸਨ ਅਤੇ ਮੁਸ਼ਕਿਲ ਤਾਂ ਵਿਚੌਲਿਆਂ ਨੂੰ ਹੋ ਰਹੀ ਹੈ।'

ਇੱਕ ਹੋਰ ਨੇ ਲਿਖਿਆ- 'ਅੰਦੋਲਨ ਤਾਂ ਕੀ ਤੁਹਾਨੂੰ ਵੀ ਝੱਲ ਲਵੇਗੀ ਸਰਕਾਰ। ਅਰਾਜਕਤਾ ਫੈਲਾਓਗੇ ਦੇਸ਼ ਵਿੱਚ ਅਤੇ ਸਰਕਾਰ ਚੁੱਪ ਰਹੇਗੀ? ਬਾਅਦ ਵਿੱਚ ਤੁਸੀਂ ਹੱਥ ਖੜ੍ਹੇ ਕਰ ਲਓਗੇ। ਇਹ ਉਨ੍ਹਾਂ ਦਾ ਆਦਮੀ ਹੈ ਬੋਲ ਕੇ।' ਡਾ. ਮਨੀਸ਼ ਨਾਮ ਦੇ ਯੂਜ਼ਰ ਨੇ ਕਿਹਾ- ਮੈਨੂੰ ਤਰਸ ਉਨ੍ਹਾਂ ਕਿਸਾਨਾਂ 'ਤੇ ਆਉਂਦਾ ਹੈ ਜੋ ਤੁਹਾਡੇ ਲਈ ਅੰਦੋਲਨ 'ਤੇ ਬੈਠੇ ਹਨ। ਰਾਜਨੀਤੀ ਤੁਸੀਂ ਕਰ ਰਹੇ ਹੋ ਭੁਗਤਣਾ ਉਨ੍ਹਾਂ ਨੂੰ ਪੈ ਰਿਹਾ ਹੈ।' ਇੱਕ ਨੇ ਲਿਖਿਆ- ਅੰਦੋਲਨ ਝੱਲਣ ਨੂੰ ਤਿਆਰ ਰਹੇ? ਤਾਂ ਪਿਛਲੇ 4 ਮਹੀਨੇ ਤੋਂ ਕੀ ਚੱਲ ਰਿਹਾ ਹੈ ਚਾਚਾ?

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News