PM ਮੋਦੀ ਕਿਸਾਨਾਂ ਨੂੰ ਸਨਮਾਨਜਨਕ ਤਰੀਕੇ ਨਾਲ ਸੁਣਨ, ਇਹੀ ਵਿਵਾਦ ਖ਼ਤਮ ਕਰਨ ਦਾ ਇੱਕੋ-ਇਕ ਤਰੀਕਾ : ਢੀਂਡਸਾ
Friday, Feb 05, 2021 - 12:32 PM (IST)
ਨਵੀਂ ਦਿੱਲੀ- ਬਜਟ ਸੈਸ਼ਨ ਦੌਰਾਨ ਲੋਕ ਸਭਾ ਅਤੇ ਰਾਜ ਸਭਾ 'ਚ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਜਾਰੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ,''ਸਰਕਾਰ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਲਾਭ ਲਈ ਹਨ ਪਰ ਉਹ ਇਨ੍ਹਾਂ ਕਾਨੂੰਨਾਂ ਨੂੰ ਨਹੀਂ ਚਾਹੁੰਦੇ ਹਨ। ਗਣਤੰਤਰ ਦਿਵਸ ਦੀ ਹਿੰਸਾ 'ਚ ਜੋ ਲੋਕ ਘਟਨਾ ਦੇ ਪਿੱਛੇ ਸਨ, ਉਨ੍ਹਾਂ ਫੜ੍ਹਿਆ ਨਹੀਂ ਗਿਆ ਪਰ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਇਹ ਅਜਿਹੇ ਕਿਸਾਨ ਹਨ, ਜਿਨ੍ਹਾਂ ਨੇ ਦੇਸ਼ ਲਈ ਬਲੀਦਾਨ ਦਿੱਤਾ ਹੈ। ਖੇਤੀ ਸੂਬੇ ਦਾ ਵਿਸ਼ਾ ਹੈ ਪਰ ਇੱਥੇ ਕੇਂਦਰ ਇਨ੍ਹਾਂ ਕਾਨੂੰਨਾਂ ਨਾਲ ਆਇਆ ਹੈ, ਜੋ ਕੋਈ ਵੀ ਨਹੀਂ ਚਾਹੁੰਦਾ ਹੈ। ਕਿਸਾਨਾਂ ਨਾਲ ਚਰਚਾ ਤੋਂ ਬਾਅਦ ਕਾਨੂੰਨ ਲਿਆਉਣਾ ਚਾਹੀਦਾ ਸੀ।'' ਢੀਂਡਸਾ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਕਿਸਾਨਾਂ ਨੂੰ ਸਨਮਾਨਜਨਕ ਤਰੀਕੇ ਨਾਲ ਸੁਣਨ, ਇਹੀ ਇਸ ਵਿਵਾਦ ਨੂੰ ਹੱਲ ਕਰਨ ਦਾ ਇਕਮਾਤਰ ਤਰੀਕਾ ਹੈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਫਰਵਰੀ ਯਾਨੀ ਸੋਮਵਾਰ ਨੂੰ ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਪ੍ਰਸਤਾਵ 'ਤੇ ਸੰਬੋਧਨ ਕਰ ਸਕਦੇ ਹਨ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦਿਨ ਦੇ ਭਾਸ਼ਣ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਵਿਰੋਧੀ ਮੈਂਬਰਾਂ ਵਲੋਂ ਖੇਤੀ ਕਾਨੂੰਨਾਂ 'ਤੇ ਚੁੱਕੇ ਗਏ ਸਾਰੇ ਸਵਾਲਾਂ 'ਤੇ ਪ੍ਰਧਾਨ ਮੰਤਰੀ ਮੋਦੀ ਆਪਣੇ ਭਾਸ਼ਣ 'ਚ ਜਵਾਬ ਦੇ ਸਕਦੇ ਹਨ। ਤਿੰਨੋਂ ਖੇਤੀ ਕਾਨੂੰਨਾਂ ਬਾਰੇ ਸਦਨ 'ਚ ਉਨ੍ਹਾਂ ਦੇ ਬੋਲਣ ਦੇ ਕਾਫ਼ੀ ਮਾਇਨੇ ਹੋਣਗੇ।
ਇਹ ਵੀ ਪੜ੍ਹੋ : 8 ਫਰਵਰੀ ਨੂੰ ਰਾਜ ਸਭਾ ’ਚ ਬੋਲ ਸਕਦੇ ਹਨ ਪੀ. ਐੱਮ. ਮੋਦੀ