ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਖ਼ਿਲਾਫ਼ ਵਿਰੋਧੀ ਧਿਰ ਨੇ ਲਿਆਂ ਬੇਭਰੋਸਗੀ ਮਤਾ

Tuesday, Dec 10, 2024 - 02:35 PM (IST)

ਨਵੀਂ ਦਿੱਲੀ- ਵਿਰੋਧੀ ਗਠਜੋੜ 'ਇੰਡੀਆ' ਦੇ ਘਟਕ ਦਲਾਂ ਨੇ ਮੰਗਲਵਾਰ ਨੂੰ ਜਗਦੀਪ ਧਨਖੜ ਨੂੰ ਉੱਪ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਦਾ ਪ੍ਰਸਤਾਵ ਲਿਆਉਣ ਸਬੰਧੀ ਨੋਟਿਸ ਸੌਂਪਿਆ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਧਨਖੜ ਵੱਲੋਂ ਰਾਜ ਸਭਾ ਦੀ ਕਾਰਵਾਈ ਬਹੁਤ ਪੱਖਪਾਤੀ ਢੰਗ ਨਾਲ ਚਲਾਉਣ ਕਾਰਨ ਇਹ ਕਦਮ ਚੁੱਕਣਾ ਪਿਆ। ਰਮੇਸ਼ ਨੇ 'ਐਕਸ' 'ਤੇ ਪੋਸਟ ਕੀਤਾ,"ਰਾਜ ਸਭਾ ਦੇ ਮਾਨਯੋਗ ਚੇਅਰਮੈਨ ਵਲੋਂ ਬਹੁਤ ਪੱਖਪਾਤੀ ਤਰੀਕੇ ਨਾਲ ਉੱਚ ਸਦਨ ਦੀ ਕਾਰਵਾਈ ਦਾ ਸੰਚਾਲਨ ਕਰਨ ਕਾਰਨ 'ਇੰਡੀਆ' ਗਠਜੋੜ ਦੇ ਸਾਰੇ ਘਟਕ ਦਲਾਂ ਕੋਲ ਉਨ੍ਹਾਂ ਖ਼ਿਲਾਫ਼ ਰਸਮੀ ਤੌਰ 'ਤੇ ਬੇਭਰੋਸਗੀ ਮਤਾ ਲਿਆਉਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ।'' ਉਨ੍ਹਾਂ ਕਿਹਾ ਕਿ 'ਇੰਡੀਆ' ਗਠਜੋੜ ਦੀ ਪਾਰਟੀਆਂ ਲਈ ਇਹ ਬੇਹੱਦ ਦੁਖਦਾਈ ਫ਼ੈਸਲਾ ਰਿਹਾ ਹੈ ਪਰ ਸੰਸਦੀ ਲੋਕਤੰਤਰ ਦੇ ਹਿੱਤ 'ਚ ਇਹ ਕਦਮ ਚੁੱਕਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਸਤਾਵ ਅਜੇ ਰਾਜ ਸਭਾ ਦੇ ਜਨਰਲ ਸਕੱਤਰ ਨੂੰ ਸੌਂਪਿਆ ਗਿਆ ਹੈ। ਇਸ ਤੋਂ ਪਹਿਲੇ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਸੰਸਦ ਕੰਪਲੈਕਸ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਕਰੀਬ 60 ਸੰਸਦ ਮੈਂਬਰਾਂ ਦੇ ਦਸਤਖ਼ਤ ਵਾਲਾ ਨੋਟਿਸ ਰਾਜ ਸਭਾ ਸਪੀਕਰ ਦੇ ਸਕੱਤਰੇਤ ਨੂੰ ਦਿੱਤਾ ਗਿਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਵਿਰੋਧੀ ਦਲਾਂ ਨੇ ਨੋਟਿਸ ਦੇਣ ਲਈ ਅਗਸਤ 'ਚ ਹੀ ਜ਼ਰੂਰੀ ਗਿਣਤੀ 'ਚ ਦਸਤਖ਼ਤ ਲੈ ਲਏ ਸਨ ਪਰ ਉਹ ਅੱਗੇ ਨਹੀਂ ਵਧੇ ਪਰ ਉਨ੍ਹਾਂ ਨੇ ਧਨਖੜ ਨੂੰ 'ਇਕ ਹੋਰ ਮੌਕਾ ਦੇਣ' ਦਾ ਫ਼ੈਸਲਾ ਲਿਆ ਸੀ ਪਰ ਸੋਮਵਾਰ ਦੇ ਉਨ੍ਹਾਂ ਦੇ ਆਚਰਨ ਅਸਵੀਕਾਰਯੋਗ ਹੈ। ਉਹ ਭਾਜਪਾ ਦੇ ਕਿਸੇ ਬੁਲਾਰੇ ਤੋਂ ਜ਼ਿਆਦਾ ਵਫ਼ਾਦਾਰ ਦਿੱਸਣ ਦੀ ਕੋਸ਼ਿਸ਼ ਕਰ ਰਹੇ ਹਨ।'' ਸੰਵਿਧਾਨ ਦੀ ਧਾਰਾ 67 'ਚ ਉੱਪ ਰਾਸ਼ਟਰਪਤੀ ਦੀ ਧਾਰਾ 67 (ਬੀ) 'ਚ ਕਿਹਾ ਗਿਆ ਹੈ,''ਉੱਪ ਰਾਸ਼ਟਰਪਤੀ ਨੂੰ ਰਾਜ ਸਭਾ ਦੇ ਇਕ ਪ੍ਰਸਤਾਵ, ਜਦੋ ਸਾਰੇ ਮੈਂਬਰਾਂ ਦੇ ਬਹੁਮਤ ਨਾਲ ਪਾਸ ਕੀਤਾ ਗਿਆ ਹੈ ਅਤੇ ਲੋਕ ਸਭਾ ਵਲੋਂ ਸਹਿਮਤੀ ਦਿੱਤੀ ਗਈ ਹੋਵੇ ਦੇ ਰਾਹੀਂ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਪਰ ਕੋਈ ਪ੍ਰਸਤਾਵ ਉਦੋਂ ਤੱਕ ਪੇਸ਼ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਘੱਟੋ-ਘੱਟ 14 ਦਿਨਾਂ ਦਾ ਨੋਟਿਸ ਨਹੀਂ ਦਿੱਤਾ ਗਿਆ ਹੋਵੇ, ਜਿਸ 'ਚ ਇਹ  ਦੱਸਿਆ ਗਿਆ ਹੋਵੇ ਅਜਿਹਾ ਪ੍ਰਸਤਾਵ ਲਿਆਉਣ ਦਾ ਇਰਾਦਾ ਹੈ।'' ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਸਮੇਤ ਕਾਂਗਰਸ ਦੇ ਕਈ ਮੈਂਬਰਾਂ ਨੇ ਸੋਮਵਾਰ ਨੂੰ ਸਪੀਕਰ ਜਗਦੀਪ ਧਨਖੜ 'ਤੇ ਰਾਜ ਸਭਆ ਦੀ ਕਾਰਵਾਈ ਦੌਰਾਨ ਪੱਖਪਾਤੀ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News