ਨੀਤੀ ਆਯੋਗ ਦੇ ਨਵੇਂ ਨਿਯੁਕਤ ਉਪ ਪ੍ਰਧਾਨ ਅਸ਼ੋਕ ਲਾਹਿੜੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ
Saturday, Apr 25, 2026 - 03:50 PM (IST)
ਨਵੀਂ ਦਿੱਲੀ- ਨੀਤੀ ਆਯੋਗ ਦੇ ਨਵੇਂ ਨਿਯੁਕਤ ਉਪ ਪ੍ਰਧਾਨ ਅਸ਼ੋਕ ਲਾਹਿੜੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਲਾਹਿੜੀ ਨੂੰ ਸ਼ੁੱਕਰਵਾਰ ਨੂੰ ਨੀਤੀ ਆਯੋਗ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਨਾਲ ਹੀ ਵਿਗਿਆਨਕ ਗੋਵਰਧਨ ਦਾਸ ਨੂੰ ਨੀਤੀ ਆਯੋਗ ਦਾ ਮੈਂਬਰ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੀਤੀ ਆਯੋਗ ਦੇ ਪ੍ਰਧਾਨ ਹਨ। ਮੌਜੂਦਾ ਸਮੇਂ ਪੱਛਮੀ ਬੰਗਾਲ 'ਚ ਭਾਜਪਾ ਵਿਧਾਇਕ ਲਾਹਿੜੀ, ਭਾਰਤ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਤੇ 15ਵੇਂ ਵਿੱਤ ਕਮਿਸ਼ਨ ਦੇ ਮੈਂਬਰ ਰਹਿ ਚੁੱਕੇ ਹਨ।
ਦਾਸ ਨੇ ਨੀਤੀ ਆਯੋਗ ਦਾ ਮੈਂਬਰ ਨਿਯੁਕਤ ਕੀਤੇ ਜਾਣ 'ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਅੱਜ ਮੇਰੇ ਜੀਵਨ ਦਾ ਬਹੁਤ ਅਹਿਮ ਦਿਨ ਹੈ। ਮੈਂ ਪੱਛਮੀ ਬੰਗਾਲ ਦੇ ਇਕ ਸੁਦੂਰ ਪਿੰਡ ਦੇ ਦਲਿਤ ਵਰਗ ਦੇ ਇਕ ਆਮ ਕਿਸਾਨ ਪਰਿਵਾਰ ਦਾ ਬੇਟਾ ਹਾਂ। ਬਚਪਨ ਤੋਂ ਹੀ ਮਿੱਟੀ ਦੀ ਖੁਸ਼ਬੂ, ਮਿਹਨਤ ਦੀ ਕੀਮਤ ਅਤੇ ਸੰਘਰਸ਼ ਦੀ ਸੱਚਾਈ ਮੇਰੀ ਜ਼ਿੰਦਗੀ ਦਾ ਮੁੱਖ ਅੰਗ ਰਹੀ ਹੈ।'' ਦਾਸ ਨੇ ਕਿਹਾ,''ਇਹ ਜ਼ਿੰਮੇਵਾਰੀ ਮੇਰੇ ਲਈ ਸਿਰਫ਼ ਇਕ ਅਹੁਦਾ ਨਹੀਂ ਹੈ, ਸਗੋਂ ਇਹ ਮੇਰੇ ਵਰਗੇ ਅਣਗਿਣਤ ਆਮ ਲੋਕਾਂ ਦੇ ਸੁਪਨਿਆਂ, ਉਮੀਦਾਂ ਅਤੇ ਵਿਸ਼ਵਾਸ ਦੀ ਝਲਕ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
