ਰਾਜ ਸਭਾ ਦੀ ਚੋਣ 24 ਜੁਲਾਈ ਨੂੰ, ਜੈਸ਼ੰਕਰ ਦਾ ਕਾਰਜਕਾਲ ਹੋ ਰਿਹਾ ਪੂਰਾ

Wednesday, Jun 28, 2023 - 10:33 AM (IST)

ਨਵੀਂ ਦਿੱਲੀ (ਭਾਸ਼ਾ)- ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਰਾਜ ਸਭਾ ਦੀਆਂ 10 ਸੀਟਾਂ ਲਈ ਚੋਣਾਂ 24 ਜੁਲਾਈ ਨੂੰ ਹੋਣਗੀਆਂ। ਇਹ ਚੋਣ 2 ਸਾਲਾਂ ਦੀ ਮਿਆਦ ਲਈ ਹੁੰਦੀਆਂ ਹਨ। ਰਾਜ ਸਭਾ ’ਚ ਜੁਲਾਈ ਅਤੇ ਅਗਸਤ ’ਚ 10 ਸੀਟਾਂ ਖਾਲੀ ਹੋ ਰਹੀਆਂ ਹਨ, ਜਿਨ੍ਹਾਂ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ (ਗੁਜਰਾਤ) ਅਤੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇਤਾ ਡੈਰੇਕ ਓ ਬ੍ਰਾਇਨ (ਪੱਛਮੀ ਬੰਗਾਲ) ਦੀਆਂ ਸੀਟਾਂ ਵੀ ਸ਼ਾਮਲ ਹਨ।

ਜਿਨ੍ਹਾਂ ਹੋਰ ਨੇਤਾਵਾਂ ਦੇ ਕਾਰਜਕਾਲ ਖ਼ਤਮ ਹੋ ਰਹੇ ਹਨ, ਉਨ੍ਹਾਂ ’ਚ ਭਾਜਪਾ ਦੇ ਗੋਆ ਤੋਂ ਮੈਂਬਰ ਵਿਨੇ ਡੀ. ਤੇਂਦੁਲਕਰ, ਗੁਜਰਾਤ ਤੋਂ ਜੁਗਲ ਸਿੰਘ ਲੋਖੰਡਵਾਲਾ ਅਤੇ ਦਿਨੇਸ਼ ਚੰਦ ਅਨਾਵਾਦੀਆ, ਪੱਛਮੀ ਬੰਗਾਲ ਤੋਂ ਟੀ. ਐੱਮ. ਸੀ. ਮੈਂਬਰ ਡੋਲਾ ਸੇਨ, ਸੁਸ਼ਮਿਤਾ ਦੇਵ, ਸ਼ਾਂਤਾ ਛੇਤਰੀ ਅਤੇ ਸੁਖੇਂਦੂ ਸ਼ੇਖਰ ਰਾਏ ਸ਼ਾਮਲ ਹਨ। ਕਾਂਗਰਸ ਮੈਂਬਰ ਪ੍ਰਦੀਪ ਭੱਟਾਚਾਰਿਆ ਦਾ ਕਾਰਜਕਾਲ ਅਗਸਤ ’ਚ ਪੂਰਾ ਹੋ ਰਿਹਾ ਹੈ। ਪ੍ਰੰਪਰਾ ਅਨੁਸਾਰ ਵੋਟਾਂ ਦੀ ਗਿਣਤੀ ਪੋਲਿੰਗ ਦੀ ਪ੍ਰਕਿਰਿਆ ਖਤਮ ਹੋਣ ਦੇ ਇਕ ਘੰਟੇ ਬਾਅਦ 24 ਜੁਲਾਈ ਨੂੰ ਹੀ ਸ਼ਾਮ 5 ਵਜੇ ਹੋਵੇਗੀ।


DIsha

Content Editor

Related News