ਰਾਜੋਕਰੀ ਫਲਾਈਓਵਰ ''ਤੇ ਪਲਟਿਆ ਬੇਕਾਬੂ ਆਟੋ, ਔਰਤ ਦੀ ਦਰਦਨਾਕ ਮੌਤ, 6 ਜ਼ਖ਼ਮੀ

Sunday, Jun 07, 2026 - 02:44 PM (IST)

ਰਾਜੋਕਰੀ ਫਲਾਈਓਵਰ ''ਤੇ ਪਲਟਿਆ ਬੇਕਾਬੂ ਆਟੋ, ਔਰਤ ਦੀ ਦਰਦਨਾਕ ਮੌਤ, 6 ਜ਼ਖ਼ਮੀ

ਨੈਸ਼ਨਲ ਡੈਸਕ : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਦੱਖਣ-ਪੱਛਮੀ ਜ਼ਿਲ੍ਹੇ ਤੋਂ ਇੱਕ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਮਿਲੀ ਹੈ। ਐਤਵਾਰ ਸਵੇਰੇ ਵਸੰਤ ਕੁੰਜ ਖੇਤਰ ਵਿੱਚ ਰਾਜੋਕਰੀ ਫਲਾਈਓਵਰ 'ਤੇ ਇੱਕ ਥ੍ਰੀ-ਵ੍ਹੀਲਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਬੇਕਾਬੂ ਹੋਣ ਕਾਰਨ ਪਲਟ ਗਿਆ। ਦਿੱਲੀ ਫਾਇਰ ਸਰਵਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਇੱਕ 47 ਸਾਲਾ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਬੱਚਿਆਂ ਸਮੇਤ ਛੇ ਹੋਰ ਗੰਭੀਰ ਜ਼ਖਮੀ ਹੋ ਗਏ।

ਪੜ੍ਹੋ ਇਹ ਵੀ - ਧੀ ਦੇ ਜਨਮ 'ਤੇ ਹੁਣ ਮਿਲਣਗੇ 50,000 ਰੁਪਏ! ਰਾਜਸਥਾਨ ਸਰਕਾਰ ਨੇ ਕੀਤਾ ਵੱਡਾ ਐਲਾਨ

ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ 4:35 ਵਜੇ ਮਹੀਪਾਲਪੁਰ ਜਾਣ ਵਾਲੀ ਸੜਕ 'ਤੇ ਵਾਪਰਿਆ ਹੈ। ਅਧਿਕਾਰੀਆਂ ਅਨੁਸਾਰ, ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਫਐਸ ਦੀ ਇੱਕ ਟੀਮ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਈ। ਹਾਲਾਂਕਿ, ਬਚਾਅ ਕਰਮਚਾਰੀਆਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਪੁਲਸ ਕੰਟਰੋਲ ਰੂਮ (ਪੀਸੀਆਰ) ਦੇ ਕਰਮਚਾਰੀ ਜ਼ਖਮੀਆਂ ਨੂੰ ਸਫਦਰਜੰਗ ਹਸਪਤਾਲ ਅਤੇ ਏਮਜ਼ ਟਰਾਮਾ ਸੈਂਟਰ ਲੈ ਕੇ ਪਹੁੰਚ ਗਏ ਸਨ। ਹਾਦਸੇ ਵਿਚ ਮਾਰੀ ਗਈ ਔਰਤ ਦੀ ਪਛਾਣ ਕ੍ਰਿਪਾ ਦੇਵੀ (47) ਵਜੋਂ ਹੋਈ ਹੈ। ਜ਼ਖਮੀਆਂ ਦੀ ਪਛਾਣ ਵੰਸ਼ (8), ਸਾਵਿਤਰੀ ਦੇਵੀ (60), ਨੈਨਾ (34), ਰਾਹੁਲ (37), ਨਕਸ਼ (14) ਅਤੇ ਈਸ਼ਾਨ (2) ਵਜੋਂ ਹੋਈ ਹੈ। ਜ਼ਖਮੀਆਂ ਦੀ ਹਾਲਤ ਬਾਰੇ ਤੁਰੰਤ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News