ਰੱਖਿਆ ਮੰਤਰੀ 10 ਅਗਸਤ ਨੂੰ ਕਰਣਗੇ ‘ਸਵੈ-ਨਿਰਭਰ ਭਾਰਤ ਹਫ਼ਤੇ'' ਦੀ ਸ਼ੁਰੂਆਤ
Monday, Aug 10, 2020 - 02:09 AM (IST)
ਨਵੀਂ ਦਿੱਲੀ - ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ‘ਸਵੈ-ਨਿਰਭਰ ਭਾਰਤ ਹਫ਼ਤੇ' ਦੀ ਸ਼ੁਰੂਆਤ ਕਰਣਗੇ। ਇੱਕ ਅਧਿਕਾਰਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਰੱਖਿਆ ਮੰਤਰੀ ਦਫ਼ਤਰ ਨੇ ਐਤਵਾਰ ਦੇਰ ਰਾਤ ਟਵੀਟ ਕਰ ਕਿਹਾ ਕਿ ਪ੍ਰੋਗਰਾਮ ਦਾ ਪ੍ਰਬੰਧ 3:30 ਵਜੇ ਹੋਵੇਗਾ। ਸਿੰਘ ਨੇ ਡਿਜੀਟਲ ਦੇ ਜ਼ਰੀਏ ਆਯੋਜਿਤ ਇੱਕ ਪ੍ਰੋਗਰਾਮ 'ਚ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਇੱਕ ‘ਸਵੈ-ਨਿਰਭਰ ਭਾਰਤ ਦਾ ਨਿਰਮਾਣ ਕੀਤਾ ਜਾਵੇਗਾ ਜੋ ਰੋਟੀ, ਕੱਪੜਾ, ਮਕਾਨ, ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਸਵੈ-ਨਿਰਭਰ ਹੋਵੇਗਾ।”
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 2017 'ਚ ਚੰਪਾਰਣ ਦੀ 100ਵੀਂ ਵਰ੍ਹੇਗੰਢ ਮੌਕੇ ਨਵਾਂ ਭਾਰਤ ਬਣਾਉਣ ਦਾ ਐਲਾਨ ਕੀਤਾ ਸੀ। ਸਿੰਘ ਨੇ ਕਿਹਾ, “ਹੁਣ ਪ੍ਰਧਾਨ ਮੰਤਰੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਅਸੀਂ ਨਵੇਂ ਭਾਰਤ ਦੀ ਨੀਂਹ ਰੱਖਾਂਗੇ ਉਦੋਂ ਉਹ ਸਵੈ-ਵਿਸ਼ਵਾਸ ਅਤੇ ਸਵੈ-ਨਿਰਭਰਤਾ ਤੋਂ ਭਰਪੂਰ ਹੋਵੇਗਾ।”