ਕਦੇ ਫਿਜੀਕਸ ਪੜ੍ਹਾਉਂਦੇ ਸਨ ਰਾਜਨਾਥ ਸਿੰਘ, ਅੱਜ ਹਨ ਦੇਸ਼ ਦੇ ਰੱਖਿਆ ਮੰਤਰੀ

Wednesday, Jul 10, 2024 - 11:20 AM (IST)

ਨਵੀਂ ਦਿੱਲੀ- ਭਾਜਪਾ ਦੇ ਸੀਨੀਅਰ ਨੇਤਾ ਅਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਇਕ ਛੋਟੇ ਜਿਹੇ ਪਿੰਡ ਵਿਚ 10 ਜੁਲਾਈ 1951 ਨੂੰ ਹੋਇਆ ਸੀ। ਉਨ੍ਹਾਂ ਦੀ ਗਿਣਤੀ ਭਾਜਪਾ ਦੇ ਸੀਨੀਅਰ ਨੇਤਾਵਾਂ ਵਿਚ ਹੁੰਦੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਰਾਜਨਾਥ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਅਧਿਆਪਕ ਦੇ ਰੂਪ ਵਿਚ ਕੀਤੀ ਸੀ। ਇਕ ਸਾਧਾਰਣ ਜਿਹੇ ਪਰਿਵਾਰ ਵਿਚ ਜਨਮ ਲੈਣ ਦੇ ਬਾਵਜੂਦ ਉਨ੍ਹਾਂ ਦੀ ਆਪਣੀ ਮਿਹਨਤ ਦੇ ਦਮ 'ਤੇ ਦੇਸ਼ ਦੇ ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਦਾ ਸਫ਼ਰ ਤੈਅ ਕੀਤਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ-

ਫਿਜੀਕਲ ਦੇ ਲੈਕਚਰਾਰ ਰਹੇ

ਦਰਅਸਲ ਰਾਜਨਾਥ ਸਿੰਘ ਦਾ ਜਨਮ 10 ਜੁਲਾਈ 1951 ਨੂੰ ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲ੍ਹੇ ਦੇ ਭਭੌਰਾ ਪਿੰਡ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਮ ਬਦਨ ਸਿੰਘ ਅਤੇ ਮਾਤਾ ਦਾ ਨਾਂ ਗੁਜਰਾਤੀ ਦੇਵੀ ਹੈ। ਰਾਜਨਾਥ ਸਿੰਘ ਨੇ ਆਪਣੀ ਸ਼ੁਰੂਆਤੀ ਸਿੱਖਿਆ ਪਿੰਡ ਵਿਚ ਪ੍ਰਾਪਤ ਕੀਤੀ ਅਤੇ ਫਿਰ ਗੋਰਖਪੁਰ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ (ਫਿਜੀਕਸ) ਵਿਚ MSc ਦੀ ਡਿਗਰੀ ਪ੍ਰਾਪਤ ਕੀਤੀ। ਰਾਜਨਾਥ ਸਿੰਘ ਨੇ ਕੇਬੀ ਪੋਸਟ-ਗ੍ਰੈਜੂਏਟ ਕਾਲਜ, ਮਿਰਜ਼ਾਪੁਰ, ਯੂਪੀ ਵਿਚ ਭੌਤਿਕ ਵਿਗਿਆਨ ਵਿਚ ਲੈਕਚਰਾਰ ਵਜੋਂ ਕੰਮ ਕੀਤਾ। ਉਹ ਸ਼ੁਰੂ ਤੋਂ ਹੀ ਇਕ ਹੁਸ਼ਿਆਰ ਵਿਦਿਆਰਥੀ ਸਨ ਅਤੇ ਬਾਅਦ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਕਾਰਜਕਾਰੀ ਬਣੇ।

ਸਿਆਸੀ ਸਫ਼ਰ

ਉਹ 1974 ਵਿਚ ਰਾਜਨੀਤੀ 'ਚ ਆਏ ਅਤੇ 1977 'ਚ ਯੂ.ਪੀ ਤੋਂ ਵਿਧਾਇਕ ਚੁਣੇ ਗਏ।1988 'ਚ ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਲਈ MLC ਚੁਣੇ ਗਏ ਅਤੇ 1991 ਵਿਚ ਸਿੱਖਿਆ ਮੰਤਰੀ ਬਣੇ। ਯੂਪੀ ਵਿਚ ਸਿੱਖਿਆ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ  ਨਕਲ ਵਿਰੋਧੀ ਐਕਟ ਅਤੇ ਵੈਦਿਕ ਗਣਿਤ ਪੇਸ਼ ਕੀਤਾ। 

1969 ਅਤੇ 1971 ਦੇ ਵਿਚਕਾਰ ਉਹ ਗੋਰਖਪੁਰ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸੰਗਠਨਾਤਮਕ ਸਕੱਤਰ ਰਹੇ।

ਰਾਜਨਾਥ ਸਿੰਘ ਵੀ ਐਮਰਜੈਂਸੀ ਦੌਰਾਨ ਜੇਲ੍ਹ ਗਏ ਸਨ।

ਸਾਲ 1977 ਵਿਚ ਰਾਜਨਾਥ ਸਿੰਘ ਨੇ ਮਿਰਜ਼ਾਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਅਤੇ ਜਿੱਤੇ। ਇਸ ਤੋਂ ਬਾਅਦ ਉਹ 1980 'ਚ ਭਾਜਪਾ ਵਿਚ ਸ਼ਾਮਲ ਹੋ ਗਏ।

ਇਸ ਤੋਂ ਇਲਾਵਾ ਰਾਜਨਾਥ ਨੂੰ 1991 'ਚ ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਵਿਚ ਸਿੱਖਿਆ ਮੰਤਰੀ ਵੀ ਬਣਾਇਆ ਗਿਆ ਸੀ। ਇਸ ਦੌਰਾਨ ਨਕਲ ਵਿਰੋਧੀ ਐਕਟ ਲਿਆਂਦਾ ਗਿਆ। ਜੋ ਕਿ ਚਰਚਾ ਵਿਚ ਸੀ।

ਸਾਲ 1994 ਵਿਚ ਰਾਜਨਾਥ ਸਿੰਘ ਰਾਜ ਸਭਾ ਲਈ ਚੁਣੇ ਗਏ ਸਨ।

ਉਹ 31 ਦਸੰਬਰ 2005 ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਬਣੇ। ਉਹ 19 ਦਸੰਬਰ 2009 ਤਕ ਇਸ ਅਹੁਦੇ 'ਤੇ ਰਹੇ। ਮਈ 2009 ਵਿਚ ਉਹ ਗਾਜ਼ੀਆਬਾਦ ਉੱਤਰੀ ਤੋਂ ਸੰਸਦ ਮੈਂਬਰ ਚੁਣੇ ਗਏ ਸਨ। 26 ਮਈ 2014 ਨੂੰ ਰਾਜਨਾਥ ਸਿੰਘ ਨੇ ਭਾਰਤ ਦੇ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ ਅਤੇ 30 ਮਈ 2019 ਤੱਕ ਕੇਂਦਰੀ ਗ੍ਰਹਿ ਮੰਤਰੀ ਵਜੋਂ ਸੇਵਾ ਨਿਭਾਈ।

31 ਮਈ 2019 ਨੂੰ ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਸੀ। 2024 ਦੀਆਂ ਚੋਣਾਂ ਵਿੱਚ NDA ਦੀ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਮੁੜ ਰੱਖਿਆ ਮੰਤਰੀ ਬਣਾਇਆ ਗਿਆ ਸੀ।
 


Tanu

Content Editor

Related News