ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੇ ਡਰੋਂ ਫੈਸਲਾ ਲੈਣ ਤੋਂ ਨਹੀਂ ਝਿਜਕਾਂਗਾ : ਰਾਜਨਾਥ ਸਿੰਘ

10/04/2019 8:52:18 PM

ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਿੱਜੀ ਖੇਤਰ ਨੂੰ ਰੱਖਿਆ ਖੇਤਰ ਵਿਚ ਸਰਗਰਮ ਹਿੱਸੇਦਾਰੀ ਲਈ ਸੱਦਾ ਦਿੰਦਿਆਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੇ ਡਰ ਕਾਰਣ ਫੈਸਲੇ ਲੈਣ ਤੋਂ ਨਹੀਂ ਝਿਜਕਣਗੇ। ਸਿੰਘ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨਿੱਜੀ ਰੱਖਿਆ ਖੇਤਰ ਦੀ ਉਦਮਸ਼ੀਲਤਾ ਦੀ ਭਾਵਨਾ ਨੂੰ ਉਤਸ਼ਾਹ ਦੇਣ ਅਤੇ ਭਾਰਤੀ ਰੱਖਿਆ ਖੇਤਰ ਦਾ ਆਕਾਰ 2025 ਤੱਕ 26 ਅਰਬ ਅਮਰੀਕੀ ਡਾਲਰ ਕਰਨ ਦੀ ਉਨ੍ਹਾਂ ਦੀ ਯੋਜਨਾ ਵਿਚ ਆਉਣ ਵਾਲੀਆਂ ਦਿੱਕਤਾਂ ਨੂੰ ਦੂਰ ਕਰਨ ਨੂੰ ਲੈ ਕੇ ਚਰਚਾ ਲਈ ਤਿਆਰ ਹਨ। ਉਨ੍ਹਾਂ ਨੇ ਨਿੱਜੀ ਕੰਪਨੀਆਂ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਥੋਂ ਤੱਕ ਸੰਭਵ ਹੋਵੇ, ਉਹ ਉਨ੍ਹਾਂ ਦੀ ਮਦਦ ਕਰਨਾ ਚਾਹੁਣਗੇ। ਸਿੰਘ ਨੇ ਇਥੇ ‘ਪੀ. ਐੱਚ. ਡੀ. ਚੈਂਬਰ ਆਫ ਕਾਮਰਸ’ ਵਲੋਂ ਆਯੋਜਿਤ ‘ਇੰਡੀਆ ਇੰਟਰਨੈਸ਼ਨਲ ਸਕਿਓਰਿਟੀ ਐਕਸਪੋ’ ਵਿਚ ਕਿਹਾ ਕਿ ਭਾਰਤ ਲੰਬੇ ਸਮੇਂ ਤੱਕ ਦਰਾਮਦ ਹਥਿਆਰਾਂ ’ਤੇ ਨਿਰਭਰ ਨਹੀਂ ਰਹਿ ਸਕਦਾ ਕਿਉਂਿਕ ਇਸ ਨਾਲ ਮਹਾਸ਼ਕਤੀ ਬਣਨ ਦੀ ਦੇਸ਼ ਦੀ ਯੋਜਨਾ ਨੂੰ ਅਮਲੀਜਾਮਾ ਨਹੀਂ ਪਹਿਨਿਆ ਜਾ ਸਕਦਾ। ਦਰਅਸਲ ਰੱਖਿਆ ਖਰੀਦ ਵਿਚ ਅਕਸਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਰਹਿੰਦੇ ਹਨ, ਜਿਨ੍ਹਾਂ ਦੇ ਸੰਦਰਭ ਵਿਚ ਰਾਜਨਾਥ ਸਿੰਘ ਨੇ ਇਹ ਗੱਲ ਕਹੀ।


Inder Prajapati

Content Editor

Related News