''ਭਾਰਤ ਮਾਤਾ ਦੀ ਜੈ''...''ਜੋ ਬੋਲੇ ਸੋ ਨਿਹਾਲ'' ਨਾਲ ਗੂੰਜਿਆ LOC, ਤੁਹਾਡੇ ''ਚ ਵੀ ਜੋਸ਼ ਭਰ ਦੇਵੇਗਾ ਇਹ ਵੀਡੀਓ

07/18/2020 5:37:29 PM

ਨੈਸ਼ਨਲ ਡੈਸਕ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜੇ ਇਕ ਅਹਿਮ ਮੋਹਰੀ ਚੌਕੀ ਦਾ ਸ਼ਨੀਵਾਰ ਨੂੰ ਦੌਰਾ ਕੀਤਾ। ਉਨ੍ਹਾਂ ਨੇ ਆਪਣੇ ਇਸ ਦੌਰੇ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਜਵਾਨਾਂ ਦਾ ਜੋਸ਼ ਹਾਈ ਦਿਖਾਈ ਦਿੱਤਾ। ਰਾਜਨਾਥ ਸਿੰਘ ਨੇ ਟਵਿੱਟਰ 'ਤੇ ਲਿਖਿਆ ਜੋ ਬੋਲੇ ਸੋ ਨਿਹਾਲ...। ਉਨ੍ਹਾਂ ਵਲੋਂ ਜਾਰੀ ਕੀਤੇ ਗਏ ਵੀਡੀਓ 'ਚ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਇਕ ਫਾਰਵਰਡ ਪੋਸਟ 'ਤੇ ਜਵਾਨ 'ਭਾਰਤ ਮਾਤਾ ਦੀ ਜੈ' ਅਤੇ ਜੋ ਬੋਲੇ ਸੋ ਨਿਹਾਲ ਦਾ ਨਾਅਰਾ ਲਗਾਉਂਦੇ ਸੁਣਾਈ ਦੇ ਰਹੇ ਹਨ।

ਇਸ ਦੇ ਨਾਲ ਹੀ ਰਾਜਨਾਥ ਸਿੰਘ ਨੇ ਫੌਜੀਆਂ ਨਾਲ ਗੱਲਬਾਤ ਦੀ ਤਸਵੀਰ ਪੋਸਟ ਕਰਦੇ ਹੋਏ ਟਵੀਟ ਕੀਤਾ ਕਿ ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਐੱਲ.ਓ.ਸੀ. ਨੇੜੇ ਇਕ ਚੌਕੀ ਦਾ ਦੌਰਾ ਕੀਤਾ ਅਤੇ ਉੱਥੇ ਤਾਇਨਾਤ ਫੌਜੀਆਂ ਨਾਲ ਗੱਲਬਾਤ ਕੀਤੀ। ਰੱਖਿਆ ਮੰਤਰੀ ਨਾਲ ਚੀਫ਼ ਆਫ ਡਿਫੈਂਸ ਜਨਰਲ ਬਿਪਿਨ ਰਾਵਤ ਅਤੇ ਫੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਨਾਰਥ ਹਿੱਲ ਚੌਕੀ ਪਹੁੰਚੇ, ਜਿੱਥੇ ਸੀਨੀਅਰ ਅਧਿਕਾਰੀਆਂ ਨੇ ਸਰਹੱਦ 'ਤੇ ਹਾਲਾਤ ਦੇ ਸੰਬੰਧ 'ਚ ਉਨ੍ਹਾਂ ਨੂੰ ਜਾਣਕਾਰੀ ਦਿੱਤੀ।

 


DIsha

Content Editor

Related News