ਭਾਰਤ ਉਨ੍ਹਾਂ ਨੂੰ ਚੈਨ ਨਾਲ ਨਹੀਂ ਰਹਿਣ ਦੇਵੇਗਾ, ਜੋ ਉਸ ਨੂੰ ਪਰੇਸ਼ਾਨ ਕਰਨਗੇ : ਰਾਜਨਾਥ

09/27/2019 4:58:44 PM

ਕੋਲੱਮ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਦੀ ਸਮੁੰਦਰੀ ਸਰਹੱਦ ਦੇ ਰਸਤੇ ਪਾਕਿਸਤਾਨ ਤੋਂ ਟਰੇਨਿੰਗ ਪਾਏ ਅੱਤਵਾਦੀਆਂ ਦੇ ਹਮਲੇ ਦਾ ਸ਼ੱਕ ਜ਼ਾਹਰ ਕੀਤਾ ਹੈ। ਰੱਖਿਆ ਮੰਤਰੀ ਨੇ ਕੇਰਲ ਦੇ ਕੋਲੱਮ 'ਚ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਸ਼ੱਕ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਹੈ ਕਿ ਪਾਕਿਸਤਾਨ ਦੇ ਅੱਤਵਾਦੀ ਦੇਸ਼ 'ਚ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਤੱਟਵਰਤੀ ਅਤੇ ਸਮੁੰਦਰੀ ਸੁਰੱਖਿਆ ਫੋਰਸ ਇਸ ਸ਼ੱਕ ਦੇ ਮੱਦੇਨਜ਼ਰ ਪੂਰੀ ਸਰਗਰਗਮੀ ਵਰਤ ਰਹੇ ਹਨ। ਕੇਂਦਰੀ ਮੰਤਰ ਨੇ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੀ ਜਲ ਸੈਨਾ ਅਜਿਹੇ ਕਿਸੇ ਵੀ ਖਤਰੇ ਨਾਲ ਨਜਿੱਠਣ 'ਚ ਪੂਰੀ ਤਰ੍ਹਾਂ ਸਮਰੱਥ ਹੈ। ਰਾਜਨਾਥ ਸਿੰਘ ਨੇ ਕਿਹਾ,''ਭਾਰਤ ਉਨ੍ਹਾਂ ਨੂੰ ਚੈਨ ਨਾਲ ਨਹੀਂ ਰਹਿਣ ਦੇਵੇਗਾ, ਜੋ ਉਸ ਨੂੰ ਪਰੇਸ਼ਾਨ ਕਰੇਗਾ। ਰੱਖਿਆ ਮੰਤਰੀ ਪੁਲਵਾਮਾ ਹਮਲੇ ਤੋਂ ਬਾਅਦ ਹਵਾਈ ਫੌਜ ਵਲੋਂ ਬਾਲਾਕੋਟ 'ਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦਾ ਹਵਾਲਾ ਦੇ ਰਹੇ ਸਨ।''

ਉਨ੍ਹਾਂ ਨੇ ਕਿਹਾ,''ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਹਾਂ ਕਿ ਸਾਡੇ ਗੁਆਂਢੀ ਦੇਸ਼ ਦੇ ਅੱਤਵਾਦੀ ਸਾਡੇ ਤੱਟਵਰਤੀ ਖੇਤਰ 'ਤੇ ਵੱਡੇ ਹਮਲੇ ਕਰ ਸਕਦੇ ਹਨ, ਜੋ ਕਿ ਕੱਛ ਤੋਂ ਕੇਰਲ ਤੱਕ ਫੈਲਿਆ ਹੈ। ਇਕ ਰੱਖਿਆ ਮੰਤਰੀ ਦੇ ਤੌਰ 'ਤੇ ਮੈਂ ਇਹ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੇ ਦੇਸ਼ ਦੀ ਸਮੁੰਦਰੀ ਰੱਖਿਆ ਪੂਰੀ ਤਰ੍ਹਾਂ ਨਾਲ ਮਜ਼ਬੂਤ ਹੈ। ਅਸੀਂ ਪੂਰੀ ਤਰ੍ਹਾਂ ਨਾਲ ਤੱਟਵਰਤੀ ਅਤੇ ਸਮੁੰਦਰੀ ਰੱਖਿਆ ਲਈ ਵਚਨਬੱਧ ਹਾਂ।''

ਪੁਲਵਾਮਾ ਹਮਲੇ ਦੇ ਸੰਬੰਧ 'ਚ ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦਾ ਕੋਈ ਵੀ ਨਾਗਰਿਕ ਸਾਡੇ ਫੌਜੀਆਂ ਵਲੋਂ ਦਿੱਤੀ ਗਈ ਕੁਰਬਾਨੀ ਨੂੰ ਨਹੀਂ ਭੁੱਲ ਸਕਦਾ ਹੈ। ਉਨ੍ਹਾਂ ਨੇ ਕਿਹਾ,''ਤੁਸੀਂ ਜਾਣਦੇ ਹੋ ਕਿ ਪੁਲਵਾਮਾ ਹਮਲੇ ਦੇ ਕੁਝ ਦਿਨ ਬਾਅਦ, ਸਾਡੀ ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਹਮਲੇ ਕੀਤੇ। ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ ਹਾਂ ਪਰ ਜੇਕਰ ਕੋਈ ਸਾਨੂੰ ਪਰੇਸ਼ਾਨ ਕਰੇ ਤਾਂ ਅਸੀਂ ਉਸ ਨੂੰ ਚੈਨ ਨਾਲ ਨਹੀਂ ਬੈਠਣ ਦੇਵਾਂਗੇ।'' ਰਾਜਨਾਥ ਨੇ ਅੱਗੇ ਕਿਹਾ,''ਅਜਿਹਾ ਦੇਸ਼ ਜੋ ਆਪਣੇ ਫੌਜੀਆਂ ਦੀ ਕੁਰਬਾਨੀ ਯਾਦ ਨਹੀਂ ਕਰਦਾ, ਉਸ ਨੂੰ ਇਸ ਦੁਨੀਆ 'ਚ ਕਿਤੇ ਆਦਰ ਨਹੀਂ ਮਿਲਦਾ ਹੈ। ਇਹ ਨਾ ਭੁੱਲੋ ਕਿ ਜਿਨ੍ਹਾਂ ਫੌਜੀਆਂ ਨੇ ਦੇਸ਼ ਲਈ ਕੁਰਬਾਨੀ ਦਿੱਤੀ, ਉਨ੍ਹਾਂ ਦੇ ਵੀ ਮਾਤਾ-ਪਿਤਾ ਹਨ। ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ ਅਤੇ ਫੌਜੀਆਂ ਦੇ ਪਰਿਵਾਰ ਵਾਲਿਆਂ ਵਲੋਂ ਦਿੱਤੀ ਗਈ ਕੁਰਬਾਨੀ ਦਾ ਸਨਮਾਨ ਕਰਦੇ ਹਾਂ।''


DIsha

Content Editor

Related News