ਰਾਜਨਾਥ ਸਿੰਘ ਨੇ ਵੀ ਲਗਵਾਈ ਕੋਰੋਨਾ ਵੈਕਸੀਨ, ਦੇਸ਼ ਦੇ ਡਾਕਟਰਾਂ ਤੇ ਵਿਗਿਆਨੀਆਂ ਨੂੰ ਕੀਤਾ ਸਲਾਮ

Tuesday, Mar 02, 2021 - 05:33 PM (IST)

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਯਾਨੀ ਮੰਗਲਵਾਰ ਨੂੰ ਫ਼ੌਜ ਦੇ ਰਿਸਰਚ ਐਂਡ ਰੈਫਰਲ (ਆਰ.ਆਰ.) ਹਸਪਤਾਲ 'ਚ ਕੋਰੋਨਾ ਦਾ ਟੀਕਾ ਲਗਵਾਇਆ। ਵੈਕਸੀਨ ਲਗਵਾਉਣ ਤੋਂ ਬਾਅਦ ਰਾਜਨਾਥ ਨੇ ਟਵੀਟ ਕਰ ਕੇ ਖ਼ੁਦ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵੈਕਸੀਨ ਲਗਵਾਉਂਦੇ ਹੋਏ ਆਪਣੀ ਫ਼ੋਟੋ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ,''ਮੈਨੂੰ ਅੱਜ ਆਰ.ਆਰ. ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ। ਇਸ ਟੀਕਾਕਰਨ ਮੁਹਿੰਮ ਨਾਲ ਦੇਸ਼ ਨੂੰ ਕੋਰੋਨਾ ਮੁਕਤ ਬਣਾਉਣ ਦਾ ਸੰਕਲਪ ਮਜ਼ਬੂਤ ਹੋਇਆ ਹੈ। ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਨੂੰ ਲਗਵਾਉਣ ਦੀ ਪ੍ਰਕਿਰਿਆ ਵੀ ਸਰਲ ਹੈ।''

PunjabKesari

ਇਹ ਵੀ ਪੜ੍ਹੋ : PM ਮੋਦੀ ਸਮੇਤ ਕਈ ਮੰਤਰੀਆਂ ਨੇ ਲਗਵਾਈ ‘ਕੋਰੋਨਾ ਵੈਕਸੀਨ’, ਪਹਿਲੇ ਦਿਨ 25 ਲੱਖ ਰਜਿਸਟ੍ਰੇਸ਼ਨ

ਇਕ ਹੋਰ ਟਵੀਟ 'ਚ ਉਨ੍ਹਾਂ ਨੇ ਲਿਖਿਆ,''ਮੈਂ ਦੇਸ਼ ਦੇ ਡਾਕਟਰਾਂ ਅਤੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਬਹੁਤ ਘੱਟ ਸਮੇਂ 'ਚ ਵੈਕਸੀਨ ਵਿਕਸਿਤ ਕਰ ਲਈ ਹੈ। ਮੈਂ ਟੀਕਾ ਲਗਾਉਣ ਲਈ ਆਰ.ਆਰ. ਹਸਪਤਾਲ ਦੇ ਸਿਹਤ ਕਰਮੀਆਂ ਦਾ ਧੰਨਵਾਦ ਕਰਦਾ ਹਾਂ। ਮੈਂ ਸਾਰੇ ਯੋਗ ਲੋਕਾਂ ਤੋਂ ਟੀਕਾ ਲਗਵਾਉਣ ਦੀ ਅਪੀਲ ਕਰਦਾ ਹਾਂ, ਜਿਸ ਨਾਲ ਕਿ ਦੇਸ਼ ਕੋਰੋਨਾ ਮੁਕਤ ਹੋ ਸਕੇ।'' ਦੱਸਣਯੋਗ ਹੈ ਕਿ ਦੇਸ਼ 'ਚ ਬੀਤੀ ਇਕ ਮਾਰਚ ਨੂੰ ਕੋਰੋਨਾ ਟੀਕਾਕਰਨ ਦੀ ਦੂਜੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ 'ਚ 60 ਸਾਲ ਤੋਂ ਵੱਧ ਉਮਰ ਦੇ ਅਤੇ ਹੋਰ ਰੋਗਾਂ ਨਾਲ ਪੀੜਤ 45 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ।

 

ਇਹ ਵੀ ਪੜ੍ਹੋ : ਸਿਹਤ ਮੰਤਰੀ ਹਰਸ਼ਵਰਧਨ ਨੇ ਵੀ ਲਗਵਾਈ ‘ਕੋਰੋਨਾ ਵੈਕਸੀਨ’, ਲੋਕਾਂ ਨੂੰ ਕੀਤੀ ਅਪੀਲ


DIsha

Content Editor

Related News