ਬਜਟ ''ਆਤਮਨਿਰਭਰ ਭਾਰਤ'' ਲਈ, ਅਰਥ ਵਿਵਸਥਾ ਨੂੰ ਮਿਲੇਗੀ ਮਜ਼ਬੂਤੀ : ਰਾਜਨਾਥ ਸਿੰਘ

Monday, Feb 01, 2021 - 02:46 PM (IST)

ਨਵੀਂ ਦਿੱਲੀ- ਸੀਨੀਅਰ ਭਾਜਪਾ ਨੇਤਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸੰਸਦ 'ਚ ਪੇਸ਼ ਕੀਤੇ ਗਏ ਆਮ ਬਜਟ ਦੀ ਸ਼ਲਾਘਾ ਕੀਤੀ। ਰਾਜਨਾਥ ਨੇ ਕਿਹਾ ਕਿ ਇਹ 'ਆਤਮਨਿਰਭਰ ਭਾਰਤ' ਲਈ ਹੈ ਅਤੇ ਇਸ ਨਾਲ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ। ਸੱਤਾਧਾਰੀ ਭਾਜਪਾ ਦੇ ਕਈ ਹੋਰ ਨੇਤਾਵਾਂ ਨੇ ਪੂੰਜੀਗਤ ਖਰਚੇ, ਸੀਨੀਅਰ ਨਾਗਰਿਕਾਂ (75 ਸਾਲ ਦੇ ਉੱਪਰ) ਨੂੰ ਟੈਕਸ 'ਚ ਛੋਟ ਅਤੇ ਸਟਾਰਟ ਅੱਪਸ 'ਚ ਉਤਸ਼ਾਹ ਰਾਸ਼ੀ ਦਿੱਤੇ ਜਾਣ ਸਮੇਤ ਕੁਝ ਹੋਰ ਐਲਾਨਾਂ ਦਾ ਸਵਾਗਤ ਕਰਦੇ ਹੋਏ ਆਮ ਬਜਟ ਦੀ ਸ਼ਲਾਘਾ ਕੀਤੀ। 

PunjabKesariਭਾਜਪਾ ਜਨਰਲ ਸਕੱਤਰ ਭੂਪੇਂਦਰ ਯਾਦਵ ਨੇ ਕਿਹਾ ਕਿ ਇਸ ਬਜਟ ਨਾਲ ਭਾਰਤ ਦੇ ਬੁਨਿਆਦੀ ਢਾਂਚੇ, ਖੇਤੀਬਾੜੀ ਅਤੇ ਸਿਹਤ ਦੇ ਖੇਤਰ 'ਚ ਬਹੁਤ ਮਜ਼ਬੂਤ ਮਿਲੇਗੀ। ਪਾਰਟੀ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਬਜਟ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਸਾਰਿਆਂ ਲਈ ਘਰ 'ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਇਹ ਬਜਟ ਸੰਵੇਦਨਸ਼ੀਲ ਹੈ। ਭਾਜਪਾ ਨੇਤਾ ਜਿਓਤਿਰਾਦਿਤਿਆ ਸਿੰਧੀਆ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਰਥਵਿਵਸਥਾ ਨੂੰ ਪੱਟੜੀ 'ਤੇ ਲਿਆਉਣ ਲਈ  ਯੋਜਨਾਬੱਧ ਤਰੀਕੇ ਨਾਲ ਇਕ ਰੂਪਰੇਖਾ ਪੇਸ਼ ਕੀਤੀ ਹੈ।


DIsha

Content Editor

Related News