ਤਿੰਨ ਦਿਨਾਂ ਦੌਰੇ ’ਤੇ ਲੱਦਾਖ ਪਹੁੰਚੇ ਰਾਜਨਾਥ, ਸੁਰੱਖਿਆ ਸਥਿਤੀ ਦੀ ਕਰਨਗੇ ਸਮੀਖਿਆ

Sunday, Jun 27, 2021 - 03:17 PM (IST)

ਲੇਹ— ਰੱਖਿਆ ਮੰਤਰੀ ਰਾਜਨਾਥ ਸਿੰਘ ਐਤਵਾਰ ਸਵੇਰੇ 3 ਦਿਨਾਂ ਲੱਦਾਖ ਦੌਰੇ ’ਤੇ ਪਹੁੰਚੇ ਅਤੇ ਇਸ ਯਾਤਰਾ ਦੌਰਾਨ ਉਹ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣਗੇ। ਰਾਜਨਾਥ ਦਾ ਲੱਦਾਖ ਦਾ ਦੌਰਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਉਹ ਭਾਰਤ ਅਤੇ ਚੀਨ ਦਰਮਿਆਨ ਹੀ ਨਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਉਹ ਇੱਥੇ ਆਏ ਹਨ, ਜਿਸ ’ਚ ਦੋਹਾਂ ਪੱਖਾਂ ਨੇ ਪਿਛਲੇ ਸਾਲ ਮਈ ਦੇ ਫ਼ੌਜੀ ਗਤੀਰੋਧ ਨਾਲ ਜੁੜੇ ਬਾਕੀ ਮਸਲਿਆਂ ਨੂੰ ਦੂਰ ਕਰਨ ’ਤੇ ਸਹਿਤਮੀ ਜਤਾਈ ਹੈ। 

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ ਲੇਹ ਹਵਾਈ ਅੱਡੇ ’ਤੇ ਪਹੁੰਚੇ ਸਿੰਘ ਦਾ ਲੱਦਾਖ ਦੇ ਉੱਪ ਰਾਜਪਾਲ ਰਾਧਾ ਕ੍ਰਿਸ਼ਨ ਮਾਥੁਰ ਅਤੇ ਫੌਜ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਤਿੰਨ ਦਿਨਾਂ ਯਾਤਰਾ ਦੌਰਾਨ ਸਿੰਘ ਪੂਰਬੀ ਲੱਦਾਖ ਵਿਚ ਕੰਟਰੋਲ ਰੇਖਾ ਸਥਿਤ ਫਾਇਰ ਐਂਡ ਫਿਊਰੀ ਕੋਰ ਦੇ ਹੈੱਡਕੁਆਰਟਰ ਵਿਚ ਸੀਨੀਅਰ ਕਮਾਂਡਰਾਂ ਵਲੋਂ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਿੰਘ ਇਸ ਦੌਰਾਨ ਕੰਟਰੋਲ ਰੇਖਾ ’ਤੇ ਤਾਇਨਾਤ ਫ਼ੌਜੀਆਂ ਨਾਲ ਵੀ ਗੱਲਬਾਤ ਕਰਨਗੇ। ਰੱਖਿਆ ਮੰਤਰੀ ਸੀਮਾ ਸੜਕ ਸੰਗਠਨ (ਬੀ. ਆਰ. ਓ.) ਵਲੋਂ ਨਿਰਮਿਤ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਵੀ ਉਦਘਾਟਨ ਕਰਨਗੇ।


Tanu

Content Editor

Related News