ਕੁਝ ਰੋਹਿੰਗਿਆ ਪ੍ਰਵਾਸੀ ਅਜੇ ਵੀ ਗੈਰ-ਕਾਨੂੰਨੀ ਸਰਗਰਮੀਆਂ ''ਚ ਸ਼ਾਮਲ : ਰਾਜਨਾਥ ਸਿੰਘ

Wednesday, Aug 01, 2018 - 10:06 AM (IST)

ਨਵੀਂ ਦਿੱਲੀ— ਸਰਕਾਰ ਨੇ ਮੰਗਲਵਾਰ ਲੋਕ ਸਭਾ 'ਚ ਦੱਸਿਆ ਕਿ ਭਾਰਤ 'ਚ ਰਹਿ ਰਹੇ ਕੁਝ ਰੋਹਿੰਗਿਆ ਅਜੇ ਵੀ ਗੈਰ-ਕਾਨੂੰਨੀ ਸਰਗਰਮੀਆਂ 'ਚ ਸ਼ਾਮਲ ਹਨ। ਲੋਕ ਸਭਾ 'ਚ ਪ੍ਰਸ਼ਨਕਾਲ ਦੌਰਾਨ ਕੁਝ ਮੈਂਬਰਾਂ ਦੇ ਪੂਰਕ ਸਵਾਲਾਂ ਦਾ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਬੀ. ਐੱਸ. ਐੱਫ. ਅਤੇ ਆਸਾਮ ਰਾਈਫਲਜ਼ ਨੂੰ ਚੌਕਸ ਕੀਤਾ ਗਿਆ ਹੈ ਕਿ ਮਿਆਂਮਾਰ ਨਾਲ ਲੱਗੀ ਸਰਹੱਦ ਤੋਂ ਰੋਹਿੰਗਿਆ ਲੋਕਾਂ ਨੂੰ ਭਾਰਤ ਅੰਦਰ ਦਾਖਲ ਨਾ ਹੋਣ ਦਿੱਤਾ ਜਾਏ। ਇਸ ਸਾਲ ਫਰਵਰੀ 'ਚ ਜਾਰੀ ਕੀਤੀ ਗਈ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਰੋਹਿੰਗਿਆ ਲੋਕਾਂ ਦੀਆਂ ਸਰਗਰਮੀਆਂ 'ਤੇ ਤਿੱਖੀ ਨਜ਼ਰ ਰੱਖੀ ਜਾਏ। ਸੂਬਾਈ ਸਰਕਾਰਾਂ ਕੋਲੋਂ ਵੀ ਰੋਹਿੰਗਿਆ ਲੋਕਾਂ ਬਾਰੇ ਰਿਪੋਰਟਾਂ ਮੰਗੀਆਂ ਗਈਆਂ ਹਨ। ਮਿਆਂਮਾਰ ਸਰਕਾਰ ਨੇ ਵੀ ਇਸ ਸਬੰਧੀ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ।


Related News