ਜਲ ਸੈਨਾ ਭਾਰਤੀ ਵਪਾਰਕ ਜਹਾਜ਼ਾਂ ਅਤੇ ਤੇਲ ਟੈਂਕਰਾਂ ਦੀ ਸੁਰੱਖਿਆ ਕਰਦੀ ਹੈ ਯਕੀਨੀ : ਰਾਜਨਾਥ ਸਿੰਘ
Friday, Apr 03, 2026 - 03:54 PM (IST)
ਵਿਸ਼ਾਖਾਪਟਨਮ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਊਰਜਾ ਸਪਲਾਈ ਸਮੇਤ ਦੇਸ਼ ਦਾ 95 ਫੀਸਦੀ ਵਪਾਰ ਸਮੁੰਦਰੀ ਮਾਰਗ ਰਾਹੀਂ ਹੁੰਦਾ ਹੈ ਅਤੇ ਅਜਿਹੇ 'ਚ ਉਭਰਦੇ ਸਮੁੰਦਰੀ ਖਤਰਿਆਂ ਵਿਚਾਲੇ ਵਪਾਰਕ ਜਹਾਜ਼ਾਂ ਅਤੇ ਤੇਲ ਟੈਂਕਰਾਂ ਦੀ ਸੁਰੱਖਿਆ 'ਚ ਭਾਰਤੀ ਜਲ ਸੈਨਾ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਇੱਥੇ ਆਈਐੱਨਐੱਸ ਤਾਰਾਗਿਰੀ ਦੇ ਕਮਿਸ਼ਨਿੰਗ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਹਿੰਦ ਮਹਾਸਾਗਰ 'ਚ ਲਗਾਤਾਰ ਆਪਣੀ ਮੌਜੂਦਗੀ ਬਣਾਏ ਰੱਖਦੀ ਹੈ, ਭਾਵੇਂ ਉਹ ਫਾਰਸ ਦੀ ਖਾੜੀ ਹੋਵੇ ਜਾਂ ਮਲੱਕਾ ਜਲਸੰਧੀ। ਪੱਛਮੀ ਏਸ਼ੀਆ 'ਚ ਮੌਜੂਦਾ ਸਥਿਤੀਆਂ ਕਾਰਨ ਤੇਲ ਸਪਲਾਈ 'ਚ ਰੁਕਾਵਟ ਅਤੇ ਟੈਂਕਰਾਂ ਨੂੰ ਰੋਕੇ ਜਾਣ ਦੀ ਸਥਿਤੀ ਵਿਚਾਲੇ ਉਨ੍ਹਾਂ ਦੀਆਂ ਇਹ ਟਿੱਪਣੀਆਂ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਕ ਮਜ਼ਬੂਤ ਅਤੇ ਸਮਰੱਥ ਜਲ ਸੈਨਾ ਦੇਸ਼ ਲਈ ਵਿਕਲਪ ਨਹੀਂ ਸਗੋਂ ਜ਼ਰੂਰਤ ਹੈ।
ਉਨ੍ਹਾਂ ਕਿਹਾ,''ਸਮੁੰਦਰ 'ਚ ਕਈ ਸੰਵੇਦਨਸ਼ੀਲ ਖੇਤਰ ਹਨ, ਜਿੱਥੇ ਸਾਡੀ ਜਲ ਸੈਨਾ ਲਗਾਤਾਰ ਸਰਗਰਮ ਮੌਜੂਦਗੀ ਬਣਾਏ ਰੱਖਦੀ ਹੈ ਤਾਂ ਕਿ ਵਸਤੂਆਂ ਦੀ ਸਪਲਾਈ ਸੁਚਾਰੂ ਬਣੀ ਰਹੇ। ਜਦੋਂ ਵੀ ਉੱਥੇ ਤਣਾਅ ਦੀ ਸਥਿਤੀ ਪੈਦਾ ਹੁੰਦੀ ਹੈ, ਭਾਰਤੀ ਜਲ ਸੈਨਾ ਸਾਡੇ ਵਪਾਰਕ ਜਹਾਜ਼ਾਂ ਅਤੇ ਤੇਲ ਟੈਂਕਰਾਂ ਦੀ ਸੁਰੱਖਿਆ ਯਕੀਨੀ ਕਰਦੀ ਹੈ।'' ਸਿੰਘ ਨੇ ਕਿਹਾ ਕਿ ਭਾਰਤੀ ਜਲ ਸੈਨਾ ਨੇ ਇਹ ਸਾਬਿਤ ਕੀਤਾ ਹੈ ਕਿ ਉਹ ਨਾ ਸਿਰਫ਼ ਦੇਸ਼ ਦੇ ਹਿੱਤਾਂ ਦੀ ਰੱਖਿਆ 'ਚ ਸਮਰੱਥ ਹੈ ਸਗੋਂ ਲੋੜ ਪੈਣ 'ਤੇ ਦੁਨੀਆ ਭਰ 'ਚ ਆਪਣੇ ਨਾਗਰਿਕਾਂ ਅਤੇ ਵਪਾਰਕ ਮਾਰਗਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਹਰ ਕਦਮ ਚੁੱਕ ਸਕਦੀ ਹੈ। ਇਤਿਹਾਸ ਦਾ ਹਵਾਲਾ ਦਿੰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਜਲ ਸੈਨਿਕ ਸ਼ਕਤੀ ਨੂੰ ਮਜ਼ਬੂਤ ਕੀਤੇ ਬਿਨਾਂ ਕੋਈ ਵੀ ਦੇਸ਼ ਸਹੀ ਮਾਇਨਿਆਂ 'ਚ ਸ਼ਕਤੀਸ਼ਾਲੀ ਨਹੀਂ ਬਣ ਸਕਦਾ, ਇਸ ਲਈ ਜਦੋਂ ਨਰਿੰਦਰ ਮੋਦੀ 2047 ਤੱਕ 'ਵਿਕਸਿਤ ਭਾਰਤ' ਦੀ ਗੱਲ ਕਰਦੇ ਹਨ ਤਾਂ ਉਸ 'ਚ ਸਮੁੰਦਰੀ ਸ਼ਕਤੀ ਦਾ ਭੂਮਿਕਾ ਬੇਹੱਦ ਮਹੱਤਵਪੂਰਨ ਹੋ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
