ਪਣਡੁੱਬੀਆਂ ਲਈ 5.2 ਅਰਬ ਡਾਲਰ ਦਾ ਹੋ ਸਕਦੈ ਜਰਮਨੀ ਨਾਲ ਸੌਦਾ

06/07/2023 5:34:12 PM

ਨਵੀਂ ਦਿੱਲੀ, (ਏਜੰਸੀਆਂ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਆਪਣੇ ਜਰਮਨੀ ਹਮ-ਰੁਤਬਾ ਬੋਰਿਸ ਪਿਸਟੋਰੀਅਸ ਨਾਲ ਦੁਵੱਲੀ ਬੈਠਕ ਕੀਤੀ। ਰੱਖਿਆ ਮੰਤਰਾਲਾ ਨੇ ਕਿਹਾ ਕਿ ਦੋਵਾਂ ਮੰਤਰੀਆਂ ਨੇ ਚੱਲ ਰਹੀਆਂ ਦੁਵੱਲੀਆਂ ਰੱਖਿਆ ਸਹਿਯੋਗ ਸਰਗਰਮੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਰੱਖਿਆ ਉਦਯੋਗਿਕ ਭਾਈਵਾਲੀ ਨੂੰ ਅੱਗੇ ਲਿਜਾਣ ਦੇ ਤਰੀਕਿਆਂ ’ਤੇ ਚਰਚਾ ਕੀਤੀ। ਮੰਤਰਾਲਾ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਨੇ ਜਰਮਨੀ ਨੂੰ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਦੋ ਰੱਖਿਆ ਉਦਯੋਗਿਕ ਗਲਿਆਰਿਆਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਭਾਰਤੀ ਰੱਖਿਆ ਉਦਯੋਗ ਜਰਮਨੀ ਰੱਖਿਆ ਉਦਯੋਗ ਦੀ ਸਪਲਾਈ ਲੜੀ ਵਿੱਚ ਹਿੱਸਾ ਲੈ ਸਕਦਾ ਹੈ।

ਜਰਮਨੀ ਦੇ ਰੱਖਿਆ ਮੰਤਰੀ ਪਿਸਟੋਰੀਅਸ ਨੇ ਲਗਭਗ 43,000 ਕਰੋੜ ਰੁਪਏ ਦੀ ਲਾਗਤ ਨਾਲ 6 ਸਟੀਲਥ ਰਵਾਇਤੀ ਪਣਡੁੱਬੀਆਂ ਖਰੀਦਣ ਦੀ ਭਾਰਤ ਦੀ ਮੈਗਾ ਯੋਜਨਾ ਵਿੱਚ ਡੂੰਘੀ ਦਿਲਚਸਪੀ ਵਿਖਾਈ ਹੈ। ਪਿਸਟੋਰੀਅਸ ਨਾਲ ਗੱਲਬਾਤ ਦੌਰਾਨ ਰਾਜਨਾਥ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਜਰਮਨੀ ਸਾਂਝੇ ਉਦੇਸ਼ਾਂ ਅਤੇ ਸ਼ਕਤੀਆਂ ਦੀ ਪੂਰਕਤਾ ਦੇ ਅਧਾਰ ’ਤੇ ਇੱਕ ਵਧੀਅਾ ਰੱਖਿਆ ਸਬੰਧ ਬਣਾ ਸਕਦੇ ਹਨ। ਉਨ੍ਹਾਂ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਰੱਖਿਆ ਗਲਿਆਰਿਆਂ ਵਿੱਚ ਜਰਮਨ ਨਿਵੇਸ਼ ਦਾ ਸੱਦਾ ਦਿੱਤਾ।

ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਰੱਖਿਆ ਮੰਤਰੀਆਂ ਨੇ ਭਾਰਤ-ਪ੍ਰਸ਼ਾਂਤ ਅਤੇ ਹੋਰ ਖੇਤਰਾਂ 'ਚ ਚੀਨ ਦੇ ਵਧਦੇ ਹਮਲੇ ਸਮੇਤ ਖੇਤਰੀ ਸੁਰੱਖਿਆ ਸਥਿਤੀ ਦੀ ਵੀ ਸਮੀਖਿਆ ਕੀਤੀ। ਪਿਸਟੋਰੀਅਸ ਸੋਮਵਾਰ ਭਾਰਤ ਦੇ 4 ਦਿਨਾਂ ਦੌਰੇ ’ਤੇ ਦਿੱਲੀ ਪਹੁੰਚੇ ਸਨ। 2015 ਤੋਂ ਬਾਅਦ ਜਰਮਨੀ ਦੇ ਕਿਸੇ ਰੱਖਿਆ ਮੰਤਰੀ ਦੀ ਇਹ ਪਹਿਲੀ ਭਾਰਤ ਯਾਤਰਾ ਹੈ।


Rakesh

Content Editor

Related News