ਸ਼ਾਹ ਦੀ ਰੈਲੀ ''ਚ ਹਿੰਸਾ: ਰਾਜਨਾਥ ਨੇ ਮਮਤਾ ਨੂੰ ਫੋਨ ਕਰ ਕੇ ਜਤਾਈ ਨਾਰਾਜ਼ਗੀ
Wednesday, Jan 30, 2019 - 11:47 AM (IST)
ਕੋਲਕਾਤਾ- ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਫੋਨ ਕਰ ਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਮਿਦਾਨਪੁਰ ਜ਼ਿਲੇ 'ਚ ਆਯੋਜਿਤ ਰਾਜਨੀਤਿਕ ਰੈਲੀ 'ਚ ਭਾਗ ਲੈਣ ਆਏ ਲੋਕਾਂ ਨਾਲ ਹਿੰਸਾ ਹੋਣ ਅਤੇ ਅੱਗ ਨਾਲ ਚੀਜ਼ਾ ਸਾੜਨ ਦੀਆਂ ਘਟਨਾਵਾਂ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ। ਰਾਜਨਾਥ ਸਿੰਘ ਨੇ ਇਸ ਹਾਦਸੇ ਨੂੰ ਲੈ ਕੇ ਡੂੰਘੀ ਨਾਰਾਜ਼ਗੀ ਜਤਾਉਂਦੇ ਹੋਏ ਬੰਗਾਲ ਦੀ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਹਿੰਸਾ 'ਚ ਸ਼ਾਮਿਲ ਲੋਕਾਂ ਨੂੰ ਤਰੁੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਮਾਹਿਰਾਂ ਮੁਤਾਬਕ ਦੋਵਾਂ ਨੇਤਾਵਾਂ ਵਿਚਾਲੇ ਫੋਨ 'ਤੇ ਥੋੜ੍ਹੀ ਤਿੱਖੀ ਸ਼ਬਦਾਵਲੀ ਵੀ ਵਰਤੀ ਗਈ। ਮੀਡੀਆ ਰਿਪੋਰਟ ਮੁਤਾਬਕ ਮਮਤਾ ਨੇ ਰਾਜਨਾਥ ਨੂੰ ਕਿਹਾ ਕਿ ਤੁਸੀਂ ਪਹਿਲਾਂ ਆਪਣੇ ਨੇਤਾਵਾਂ ਅਤੇ ਵਰਕਰਾਂ ਨੂੰ ਸੰਭਾਲ ਲਉ।
ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਦੀ ਮੰਗਲਵਾਰ ਨੂੰ ਪੂਰਬੀ ਮਿਦਾਨਪੁਰ ਜ਼ਿਲੇ ਦੇ ਕਾਠੀ 'ਚ ਆਯੋਜਿਤ ਰੈਲੀ ਤੋਂ ਬਾਅਦ ਤ੍ਰਿਣਾਮੂਲ ਕਾਂਗਰਸ ਅਤੇ ਭਾਜਪਾ ਦੇ ਵਰਕਰ ਆਪਸ 'ਚ ਭਿੜ ਗਏ। ਭਾਜਪਾ ਵਰਕਰਾਂ ਨੂੰ ਲੈ ਜਾ ਰਹੇ ਵਾਹਨਾਂ 'ਚ ਟੀ. ਐੱਮ. ਸੀ. ਵਰਕਰਾਂ ਨੇ ਕਥਿਤ ਰੂਪ ਨਾਲ ਤੋੜ-ਫੋੜ ਕੀਤੀ ਅਤੇ ਕੁਝ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਟੀ. ਐੱਮ. ਸੀ. ਵਰਕਰਾਂ ਨੇ ਭਾਜਪਾ ਵਰਕਰਾਂ ਤੇ ਕਾਂਠੀ ਸਥਿਤ ਦਫਤਰ 'ਚ ਭੰਨ-ਤੋੜ ਕਰਨ ਦਾ ਦੋਸ਼ ਲਗਾਇਆ। ਦੋਵਾਂ ਪਾਰਟੀਆਂ ਦੇ ਮਾਹਿਰਾਂ ਨੇ ਦੱਸਿਆ ਹੈ ਕਿ ਝੜਪ 'ਚ 3 ਵਿਅਕਤੀ ਜ਼ਖਮੀ ਹੋਏ ਪਰ ਪੁਲਸ ਤੋਂ ਇਸ ਦੀ ਪੁਸ਼ਟੀ ਨਹੀਂ ਹੋਈ ਹੈ।