ਰਾਜੀਵ ਗਾਂਧੀ ਦੀ 75ਵੀਂ ਜਯੰਤੀ : ਦੇਸ਼ ਭਰ ''ਚ ਪ੍ਰੋਗਰਾਮ ਆਯੋਜਿਤ ਕਰੇਗੀ ਕਾਂਗਰਸ
Monday, Aug 19, 2019 - 03:02 PM (IST)

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 75ਵੀਂ ਜਯੰਤੀ ਮੌਕੇ ਕਾਂਗਰਸ ਇਸ ਹਫਤੇ ਪੂਰੇ ਦੇਸ਼ 'ਚ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰੇਗੀ, ਜਿਨ੍ਹਾਂ 'ਚ ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਉਪਲੱਬਧੀਆਂ ਅਤੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ। ਸੂਤਰਾਂ ਅਨੁਸਾਰ,''ਪਾਰਟੀ 22 ਅਗਸਤ ਨੂੰ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਵੀ ਇਕ ਵੱਡਾ ਪ੍ਰੋਗਰਾਮ ਆਯੋਜਿਤ ਕਰਨ ਜਾ ਰਹੀ ਹੈ, ਜਿਸ 'ਚ ਪਾਰਟੀ ਦੇ ਰਾਸ਼ਟਰੀ, ਖੇਤਰੀ ਅਤੇ ਜ਼ਿਲਾ ਪੱਧਰ ਦੇ ਅਹੁਦਾ ਅਧਿਕਾਰੀ ਸ਼ਾਮਲ ਹੋਣਗੇ। 20 ਅਗਸਤ ਨੂੰ ਰਾਜੀਵ ਗਾਂਧੀ ਦੀ 75ਵੀਂ ਜਯੰਤੀ ਹੈ।ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ,''ਇਸ ਹਫ਼ਤੇ ਅਸੀਂ ਰਾਜੀਵ ਗਾਂਧੀ ਜੀ ਦੀ 75ਵੀਂ ਜਯੰਤੀ ਮੌਕੇ ਪੂਰੇ ਦੇਸ਼ 'ਚ ਸਮਰਿਤੀ (ਯਾਦਗੀਰੀ) ਪ੍ਰੋਗਰਾਮ ਆਯੋਜਿਤ ਕਰਾਂਗੇ।'' ਉਨ੍ਹਾਂ ਨੇ ਦੇਸ਼ ਦੇ ਆਈ.ਟੀ. ਖੇਤਰ 'ਚ ਰਾਜੀਵ ਗਾਂਧੀ ਦੇ ਯੋਗਦਾਨ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ,''ਉਨ੍ਹਾਂ ਦੇ ਸਨਮਾਨ 'ਚ ਇਸ ਹਫ਼ਤੇ ਹਰ ਦਿਨ ਮੈਂ ਆਪਣੇ ਪਿਤਾ ਦੀ ਇਕ ਜ਼ਿਕਰਯੋਗ ਉਪਲੱਬਧੀ ਵੱਲ ਧਿਆਨ ਖਿੱਚਾਂਗਾ। ਅੱਜ ਸੂਚਨਾ ਤਕਨਾਲੋਜੀ ਕ੍ਰਾਂਤੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।'' ਕਾਂਗਰਸ ਮੰਗਲਵਾਰ ਨੂੰ ਦਿੱਲੀ ਸਥਿਤੀ ਪਾਰਟੀ ਹੈੱਡ ਕੁਆਰਟਰ 'ਚ ਵੀ ਇਕ ਸਮਰਿਤੀ (ਯਾਦਗੀਰੀ) ਪ੍ਰੋਗਰਾਮ ਆਯੋਜਿਤ ਕਰੇਗੀ, ਜਿਸ 'ਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਸਮੇਤ ਸੀਨੀਅਰ ਨੇਤਾਵਾਂ ਦੇ ਮੌਜੂਦ ਰਹਿਣ ਦੀ ਸੰਭਾਵਨਾ ਹੈ।