ਨਵੇਂ ਸੰਸਦ ਭਵਨ 'ਚ 'ਸੇਂਗੋਲ' ਦੀ ਸਥਾਪਨਾ ਨੂੰ ਲੈ ਕੇ ਰਜਨੀਕਾਂਤ ਦਾ ਟਵੀਟ, PM ਮੋਦੀ ਨੂੰ ਕਹੀ ਇਹ ਗੱਲ

05/27/2023 11:35:09 PM

ਨੈਸ਼ਨਲ ਡੈਸਕ: 28 ਮਈ ਨੂੰ ਦੇਸ਼ ਦੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਭਵਨ ਵਿਚ ਸੇਂਗੋਲ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ 'ਤੇ ਦਿੱਗਜ ਤਾਮਿਲ ਅਤੇ ਬਾਲੀਵੁੱਡ ਅਦਾਕਾਰ ਰਜਨੀਕਾਂਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਕੀ ਸਲਮਾਨ ਖ਼ਾਨ ਦੇ ਬਾਡੀਗਾਰਡਜ਼ ਨੇ ਵਿੱਕੀ ਕੌਸ਼ਲ ਨੂੰ ਮਾਰਿਆ ਸੀ ਧੱਕਾ? ਅਦਾਕਾਰ ਨੇ ਦੱਸੀ ਸਾਰੀ ਗੱਲ

ਰਜਨੀਕਾਂਤ ਨੇ ਟਵੀਟ ਕਰਦਿਆਂ ਕਿਹਾ ਕਿ ਤਾਮਿਲ ਸ਼ਕਤੀ ਦਾ ਰਵਾਇਤੀ ਪ੍ਰਤੀਕ ਸੇਂਗੋਲ ਭਾਰਤ ਦੇ ਨਵੇਂ ਸੰਸਦ ਭਵਨ ਵਿਚ ਚਮਕੇਗਾ। ਉਨ੍ਹਾਂ ਇਸ ਫ਼ੈਸਲੇ ਨਾਲ ਤਾਮਿਲ ਲੋਕਾਂ ਦਾ ਮਾਣ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਟਵੀਟ ਕੀਤਾ, "ਤਾਮਿਲ ਸ਼ਕਤੀ ਦਾ ਰਵਾਇਤੀ ਪ੍ਰਤੀਕ- ਰਾਜਦੰਡ (ਸੇਂਗੋਲ), ਭਾਰਤ ਦੇ ਨਵੇਂ ਸੰਸਦ ਭਵਨ ਵਿਚ ਚਮਕੇਗਾ। ਮੈਂ ਤਾਮਿਲ ਲੋਕਾਂ ਨੂੰ ਮਾਣ ਦਿਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਹਿ-ਦਿਲੋਂ ਧੰਨਵਾਦ ਕਰਦਾ ਹਾਂ।"

PunjabKesari

ਇਹ ਖ਼ਬਰ ਵੀ ਪੜ੍ਹੋ - ਕੁੜੀ ਨਾਲ ਘਰੋਂ ਭੱਜੇ ਨੌਜਵਾਨ ਨੂੰ ਪੁਲਸ ਨੇ ਕੀਤਾ ਕਾਬੂ, ਹਿਰਾਸਤ ਦੌਰਾਨ ਹੋਈ ਮੌਤ; 5 ਮੁਲਾਜ਼ਮ ਮੁਅੱਤਲ

ਦੱਸ ਦੇਈਏ ਕਿ ਉਦਘਾਟਨ ਤੋਂ ਇਕ ਦਿਨ ਪਹਿਲਾਂ ਮਹੰਤ ਨੇ ਸੇਂਗੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪ ਦਿੱਤਾ ਹੈ। ਚੇਨਈ ਤੋਂ ਕਈ ਪੁਜਾਰੀ ਸ਼ਨੀਵਾਰ ਨੂੰ ਦਿੱਲੀ ਪਹੁੰਚੇ ਅਤੇ ਅਧੀਨਮ ਦੇ ਪੁਜਾਰੀਆਂ ਨੇ ਪੀਐੱਮ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਤੇ ਪੀ.ਐੱਮ. ਨੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਸੇਂਗੋਲ ਨੂੰ ਅੱਜ ਆਪਣਾ ਸਹੀ ਸਥਾਨ ਮਿਲ ਰਿਹਾ ਹੈ। ਤਾਮਿਲਨਾਡੂ ਹਰ ਯੁੱਗ ਵਿਚ ਰਾਸ਼ਟਰਵਾਦ ਦਾ ਗੜ੍ਹ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News