ਰਜਨੀਕਾਂਤ ਨੇ ਕਸ਼ਮੀਰ ''ਤੇ ਚੁੱਕੇ ਗਏ ਕਦਮ ਲਈ ਮੋਦੀ-ਸ਼ਾਹ ਦੀ ਕੀਤੀ ਤਰੀਫ

Sunday, Aug 11, 2019 - 03:24 PM (IST)

ਰਜਨੀਕਾਂਤ ਨੇ ਕਸ਼ਮੀਰ ''ਤੇ ਚੁੱਕੇ ਗਏ ਕਦਮ ਲਈ ਮੋਦੀ-ਸ਼ਾਹ ਦੀ ਕੀਤੀ ਤਰੀਫ

ਨਵੀਂ ਦਿੱਲੀ— ਮਸ਼ਹੂਰ ਫਿਲਮ ਅਭਿਨੇਤਾ ਰਜਨੀਕਾਂਤ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ-370 ਨੂੰ ਹਟਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ 'ਕ੍ਰਿਸ਼ਨ ਅਤੇ ਅਰਜੁਨ' ਵਰਗਾ ਦੱਸਿਆ। ਰਜਨੀਕਾਂਤ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ''ਮਿਸ਼ਨ ਕਸ਼ਮੀਰ ਮੁਹਿੰਮ ਲਈ ਵਧਾਈ। ਸੰਸਦ ਵਿਚ ਵਿਸ਼ੇਸ਼ ਰੂਪ ਕਸ਼ਮੀਰ 'ਤੇ ਦਿੱਤਾ ਗਿਆ ਤੁਹਾਡਾ ਭਾਸ਼ਣ ਬਹੁਤ ਹੀ ਸ਼ਾਨਦਾਰ ਸੀ। ਤੁਹਾਨੂੰ ਸਲਾਮ।''

ਰਜਨੀਕਾਂਤ ਨੇ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ਮੌਕੇ 'ਤੇ ਆਯੋਜਿਤ ਇਕ ਪ੍ਰੋਗਰਾਮ ਵਿਚ ਇਹ ਗੱਲ ਆਖੀ। ਸੁਪਰਸਟਾਰ ਰਜਨੀਕਾਂਤ ਨੇ ਕਿਹਾ, ''ਅਮਿਤ ਸ਼ਾਹ ਦੀ ਅਤੇ ਮੋਦੀ ਜੀ ਕ੍ਰਿਸ਼ਨ-ਅਰਜੁਨ ਦੀ ਜੋੜੀ ਵਾਂਗ ਹਨ। ਮੈਂ ਨਹੀਂ ਜਾਣਦਾ ਕਿ ਇਨ੍ਹਾਂ 'ਚੋਂ ਕ੍ਰਿਸ਼ਨ ਕੌਣ ਹੈ ਅਤੇ ਅਰਜੁਨ ਕੌਣ ਹੈ, ਇਹ ਉਨ੍ਹਾਂ ਨੂੰ ਹੀ ਪਤਾ ਹੈ।''


author

Tanu

Content Editor

Related News